HomeGlobalਬਰੌਡ ਪੀਕ ਹਾਦਸੇ ਨੇ ਖੋਹ ਲਿਆ ਪਰਬਤਾਰੋਹਣ ਜਗਤ ਦਾ ਸਿਤਾਰਾ, ਤਿੰਨ ਦਿਨਾਂ...

ਬਰੌਡ ਪੀਕ ਹਾਦਸੇ ਨੇ ਖੋਹ ਲਿਆ ਪਰਬਤਾਰੋਹਣ ਜਗਤ ਦਾ ਸਿਤਾਰਾ, ਤਿੰਨ ਦਿਨਾਂ ਬਾਅਦ ਮਿਲੀ ਨਿਰਮਲ ਪੁਰਜਾ ਦੀ ਦੇਹ

ਗਿਲਗਿਟ-ਬਾਲਤਿਸਤਾਨ: ਪਾਕਿਸਤਾਨ ਦੇ ਗਿਲਗਿਟ-ਬਾਲਤਿਸਤਾਨ ਖੇਤਰ ਵਿੱਚ ਸਥਿਤ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਚੋਟੀਆਂ ਵਿੱਚੋਂ ਇੱਕ ਬਰੌਡ ਪੀਕ ਉੱਤੇ ਵਾਪਰੇ ਭਿਆਨਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਉੱਘੇ ਨੇਪਾਲੀ-ਬ੍ਰਿਟਿਸ਼ ਪਰਬਤਾਰੋਹੀ ਨਿਰਮਲ ਪੁਰਜਾ ਦੀ ਮ੍ਰਿਤਕ ਦੇਹ ਤਿੰਨ ਦਿਨਾਂ ਦੀ ਭਾਲ ਤੋਂ ਬਾਅਦ ਐਤਵਾਰ ਨੂੰ ਬਰਾਮਦ ਕਰ ਲਈ ਗਈ ਹੈ।

ਅਲਪਾਈਨ ਕਲੱਬ ਆਫ਼ ਪਾਕਿਸਤਾਨ ਮੁਤਾਬਕ 43 ਸਾਲਾ ਨਿਰਮਲ ਪੁਰਜਾ ਦੀ ਦੇਹ ਲਗਭਗ 5,700 ਮੀਟਰ ਦੀ ਉਚਾਈ ‘ਤੇ ਮਿਲੀ ਹੈ। ਇਸ ਹਾਦਸੇ ਵਿੱਚ ਹੁਣ ਤੱਕ ਪੰਜ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦਕਿ ਪੰਜ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।

ਬਚਾਅ ਟੀਮਾਂ ਨੇ ਦੱਸਿਆ ਕਿ ਬਰੌਡ ਪੀਕ ਉੱਤੇ ‘ਨਿਮਸ ਦਾਈ’ ਦੇ ਨੇੜੇ ਤਿੰਨ ਹੋਰ ਲਾਸ਼ਾਂ ਵੀ ਦੇਖੀਆਂ ਗਈਆਂ ਹਨ, ਪਰ ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਖਰਾਬ ਮੌਸਮ, ਬਰਫ਼ੀਲੀਆਂ ਢਲਾਣਾਂ ਅਤੇ ਔਖੇ ਭੂਗੋਲਿਕ ਹਾਲਾਤਾਂ ਕਾਰਨ ਹੈਲੀਕਾਪਟਰ ਦੀ ਮਦਦ ਨਹੀਂ ਲਈ ਜਾ ਸਕੀ, ਜਿਸ ਕਾਰਨ ਬਚਾਅ ਦਲਾਂ ਨੂੰ ਪੈਦਲ ਹੀ ਖੋਜ ਮੁਹਿੰਮ ਚਲਾਉਣੀ ਪਈ।

ਇਹ ਦੁਖਦਾਈ ਹਾਦਸਾ ਵੀਰਵਾਰ ਨੂੰ ਕੇ-2 ਦੇ ਨੇੜੇ ਕਾਰਾਕੋਰਮ ਪਹਾੜੀ ਲੜੀ ਵਿੱਚ ਸਥਿਤ ਬਰੌਡ ਪੀਕ ਉੱਤੇ ਬਰਫ਼ ਦੇ ਵੱਡੇ ਤੋਦੇ ਡਿੱਗਣ ਕਾਰਨ ਵਾਪਰਿਆ ਸੀ। ਇਸ ਮੁਹਿੰਮ ਵਿੱਚ ਨੇਪਾਲ, ਪਾਕਿਸਤਾਨ, ਓਮਾਨ, ਅਮਰੀਕਾ ਅਤੇ ਚੀਨ ਦੇ ਪਰਬਤਾਰੋਹੀ ਸ਼ਾਮਲ ਸਨ।

ਨਿਰਮਲ ਪੁਰਜਾ ਦੀ ਪਰਬਤਾਰੋਹਣ ਕੰਪਨੀ ‘ਏਲੀਟ ਐਕਸਪੈਡ’ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਹਾਦਸੇ ਵਿੱਚ ਮੁਹਿੰਮ ਨਾਲ ਜੁੜੇ ਸਾਰੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ।

ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਚੋਟੀਆਂ ਵਿੱਚੋਂ ਇੱਕ ਹੈ ਬਰੌਡ ਪੀਕ

8,051 ਮੀਟਰ ਉੱਚਾ ਬਰੌਡ ਪੀਕ ਦੁਨੀਆ ਦੀ 12ਵੀਂ ਸਭ ਤੋਂ ਉੱਚੀ ਚੋਟੀ ਹੈ, ਜੋ ਪਾਕਿਸਤਾਨ ਦੇ ਗਿਲਗਿਟ-ਬਾਲਤਿਸਤਾਨ ਖੇਤਰ ਵਿੱਚ ਕੇ-2 ਤੋਂ ਕਰੀਬ ਅੱਠ ਕਿਲੋਮੀਟਰ ਦੂਰ ਸਥਿਤ ਹੈ। ਇਸ ਦੀ ਲੰਮੀ ਅਤੇ ਚੌੜੀ ਚੋਟੀ ਕਾਰਨ ਇਸ ਦਾ ਨਾਮ ਬਰੌਡ ਪੀਕ ਰੱਖਿਆ ਗਿਆ ਸੀ।

ਭਾਵੇਂ ਇਸ ਦੀ ਉਚਾਈ ਕੇ-2 ਨਾਲੋਂ ਘੱਟ ਹੈ, ਪਰ ਬਰਫ਼ੀਲੀਆਂ ਢਲਾਣਾਂ, ਡੂੰਘੀਆਂ ਦਰਾਰਾਂ, ਆਕਸੀਜਨ ਦੀ ਘਾਟ ਅਤੇ ਅਚਾਨਕ ਬਦਲਦੇ ਮੌਸਮ ਕਾਰਨ ਇਹ ਦੁਨੀਆ ਦੀਆਂ ਸਭ ਤੋਂ ਔਖੀਆਂ ਚੜ੍ਹਾਈਆਂ ਵਿੱਚ ਸ਼ਾਮਲ ਹੈ।

14 ਅੱਠ-ਹਜ਼ਾਰੀ ਚੋਟੀਆਂ, ਪਰ ਕੇ-2 ਸਭ ਤੋਂ ਖ਼ਤਰਨਾਕ

ਦੁਨੀਆ ਵਿੱਚ 8,000 ਮੀਟਰ ਤੋਂ ਵੱਧ ਉਚਾਈ ਵਾਲੀਆਂ ਕੁੱਲ 14 ਚੋਟੀਆਂ ਹਨ, ਜੋ ਹਿਮਾਲਿਆ ਅਤੇ ਕਾਰਾਕੋਰਮ ਪਹਾੜੀ ਲੜੀਆਂ ਵਿੱਚ ਸਥਿਤ ਹਨ। ਇਨ੍ਹਾਂ ਵਿੱਚ ਸਭ ਤੋਂ ਉੱਚੀ ਮਾਊਂਟ ਐਵਰੈਸਟ (8,849 ਮੀਟਰ) ਹੈ, ਜਦਕਿ ਕੇ-2 (8,611 ਮੀਟਰ) ਨੂੰ ਸਭ ਤੋਂ ਖ਼ਤਰਨਾਕ ਅਤੇ ਮੁਸ਼ਕਲ ਚੋਟੀ ਮੰਨਿਆ ਜਾਂਦਾ ਹੈ।

ਖੜੀਆਂ ਚੱਟਾਨਾਂ, ਬਰਫ਼ ਦੇ ਤੋਦੇ ਅਤੇ ਬਦਲਦੇ ਮੌਸਮ ਕਾਰਨ ਕੇ-2 ਨੂੰ “ਸੈਵੇਜ ਮਾਊਂਟੇਨ” ਵੀ ਕਿਹਾ ਜਾਂਦਾ ਹੈ। ਅੰਕੜਿਆਂ ਮੁਤਾਬਕ, ਇੱਥੇ ਚੜ੍ਹਾਈ ਕਰਨ ਵਾਲੇ ਹਰ ਸੌ ਪਰਬਤਾਰੋਹੀਆਂ ਵਿੱਚੋਂ ਕਰੀਬ 13 ਲੋਕ ਆਪਣੀ ਜਾਨ ਗੁਆ ਬੈਠਦੇ ਹਨ।

ਕੰਚਨਜੰਗਾ, ਲੋਤਸੇ, ਮਕਾਲੂ, ਚੋ ਓਯੂ, ਧੌਲਾਗਿਰੀ, ਮਾਨਸਲੂ, ਨੰਗਾ ਪਰਬਤ, ਅੰਨਪੂਰਨਾ, ਗੈਸ਼ਰਬਰੁਮ-1, ਗੈਸ਼ਰਬਰੁਮ-2, ਸ਼ਿਸ਼ਾਪਾਂਗਮਾ ਅਤੇ ਬਰੌਡ ਪੀਕ ਵਰਗੀਆਂ ਚੋਟੀਆਂ ਨੂੰ ਫ਼ਤਹਿ ਕਰਨਾ ਅੱਜ ਵੀ ਪਰਬਤਾਰੋਹੀਆਂ ਲਈ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾਂਦਾ ਹੈ।

ਨਿਰਮਲ ਪੁਰਜਾ ਦੀ ਮੌਤ ਨਾਲ ਵਿਸ਼ਵ ਪਰਬਤਾਰੋਹਣ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਇਤਿਹਾਸਕ ਰਿਕਾਰਡ ਬਣਾਏ ਅਤੇ ਦੁਨੀਆ ਭਰ ਦੇ ਸਾਹਸੀ ਨੌਜਵਾਨਾਂ ਲਈ ਪ੍ਰੇਰਣਾ ਬਣੇ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments