HomeEntertainmentਕਰਨ ਔਜਲਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ‘ਇੰਡੀਆਜ਼ ਗੌਟ ਲੇਟੈਂਟ’ ਦੇ ਪ੍ਰਤੀਯੋਗੀ...

ਕਰਨ ਔਜਲਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ‘ਇੰਡੀਆਜ਼ ਗੌਟ ਲੇਟੈਂਟ’ ਦੇ ਪ੍ਰਤੀਯੋਗੀ ਦਾ ਮਾਲਦੀਵ ਜਾਣ ਦਾ ਸੁਪਨਾ ਕੀਤਾ ਸਾਕਾਰ

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਰਨ ਔਜਲਾ ਨੇ ਇੱਕ ਵਾਰ ਫਿਰ ਆਪਣੀ ਦਰਿਆਦਿਲੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਕਾਮੇਡੀਅਨ ਸਮਯ ਰੈਨਾ ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਦੇ ਦੂਜੇ ਸੀਜ਼ਨ ਵਿੱਚ ਸ਼ਿਰਕਤ ਦੌਰਾਨ ਕਰਨ ਔਜਲਾ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ, ਸਗੋਂ ਇੱਕ ਪ੍ਰਤੀਯੋਗੀ ਦਾ ਸਾਲਾਂ ਪੁਰਾਣਾ ਸੁਪਨਾ ਵੀ ਪੂਰਾ ਕਰ ਦਿੱਤਾ।

ਸ਼ੋਅ ਦੌਰਾਨ ਪ੍ਰਤੀਯੋਗੀ ਵਿਜੇਂਦਰ ਨੇ ਆਪਣੇ ਸ਼ਾਨਦਾਰ ਸਟੰਟ ਨਾਲ ਜੱਜਾਂ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਦਿੱਤਾ। ਪ੍ਰਦਰਸ਼ਨ ਤੋਂ ਬਾਅਦ ਜਦੋਂ ਸਮਯ ਰੈਨਾ ਨੇ ਵਿਜੇਂਦਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਤਾਂ ਮਾਹੌਲ ਭਾਵੁਕ ਹੋ ਗਿਆ। ਇਸ ਦੌਰਾਨ ਵਿਜੇਂਦਰ ਦੀ ਪਤਨੀ ਨੂੰ ਵੀ ਮੰਚ ‘ਤੇ ਸੱਦਿਆ ਗਿਆ।

ਗੱਲਬਾਤ ਦੌਰਾਨ ਸਮਯ ਰੈਨਾ ਨੇ ਵਿਜੇਂਦਰ ਤੋਂ ਉਸ ਦਾ ਸਭ ਤੋਂ ਵੱਡਾ ਸੁਪਨਾ ਪੁੱਛਿਆ। ਇਸ ‘ਤੇ ਵਿਜੇਂਦਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮਾਲਦੀਵ ਘੁੰਮਣ ਜਾਣਾ ਚਾਹੁੰਦਾ ਹੈ, ਪਰ ਹੁਣ ਤੱਕ ਇਹ ਇੱਛਾ ਪੂਰੀ ਨਹੀਂ ਹੋ ਸਕੀ।

ਵਿਜੇਂਦਰ ਦੀ ਇਹ ਗੱਲ ਸੁਣ ਕੇ ਕਰਨ ਔਜਲਾ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਮੰਚ ‘ਤੇ ਹੀ ਇੱਕ ਵੱਡਾ ਐਲਾਨ ਕਰ ਦਿੱਤਾ। ਕਰਨ ਨੇ ਕਿਹਾ, “ਜੇ ਤੁਸੀਂ ਮਾਲਦੀਵ ਜਾ ਕੇ ਖੁਸ਼ ਹੋਵੋਗੇ ਤਾਂ ਮੈਂ ਤੁਹਾਡੀਆਂ ਹਵਾਈ ਟਿਕਟਾਂ ਸਪਾਂਸਰ ਕਰਾਂਗਾ।”

ਕਰਨ ਔਜਲਾ ਦੇ ਇਸ ਐਲਾਨ ਤੋਂ ਬਾਅਦ ਸਟੂਡੀਓ ਵਿੱਚ ਮੌਜੂਦ ਹਰ ਵਿਅਕਤੀ ਨੇ ਤਾਲੀਆਂ ਵਜਾ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਤਰ੍ਹਾਂ ਪੰਜਾਬੀ ਗਾਇਕ ਨੇ ਵਿਜੇਂਦਰ ਅਤੇ ਉਸ ਦੀ ਪਤਨੀ ਦੇ ਮਾਲਦੀਵ ਜਾਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ।

ਮਾਲਦੀਵ ਪਹੁੰਚਣ ਤੋਂ ਬਾਅਦ ਵਿਜੇਂਦਰ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਉਸ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਕਰਨ ਔਜਲਾ ਅਤੇ ਸਮਯ ਰੈਨਾ ਦਾ ਦਿਲੋਂ ਧੰਨਵਾਦ ਕੀਤਾ।

ਵਿਜੇਂਦਰ ਨੇ ਲਿਖਿਆ ਕਿ “ਇਸ ਸ਼ਾਨਦਾਰ ਮੌਕੇ ਅਤੇ ਯਾਦਗਾਰ ਮਾਲਦੀਵ ਯਾਤਰਾ ਲਈ ਕਰਨ ਔਜਲਾ ਅਤੇ ਸਮਯ ਰੈਨਾ ਦਾ ਤਹਿ ਦਿਲੋਂ ਧੰਨਵਾਦ।”

ਦੱਸਣਯੋਗ ਹੈ ਕਿ ‘ਇੰਡੀਆਜ਼ ਗੌਟ ਲੇਟੈਂਟ’ ਦਾ ਦੂਜਾ ਸੀਜ਼ਨ ਇਸ ਸਮੇਂ ਨੈੱਟਫਲਿਕਸ ਅਤੇ ਯੂਟਿਊਬ ‘ਤੇ ਸਟ੍ਰੀਮ ਹੋ ਰਿਹਾ ਹੈ। ਲੰਬੇ ਸਮੇਂ ਬਾਅਦ ਸਮਯ ਰੈਨਾ ਨੇ ਇਸ ਸ਼ੋਅ ਰਾਹੀਂ ਵਾਪਸੀ ਕੀਤੀ ਹੈ।

ਗੌਰਤਲਬ ਹੈ ਕਿ ਪਿਛਲੇ ਸਾਲ ਫਰਵਰੀ ਮਹੀਨੇ ਦੌਰਾਨ ਸ਼ੋਅ ਇੱਕ ਵੱਡੇ ਵਿਵਾਦ ਵਿੱਚ ਫਸ ਗਿਆ ਸੀ। ਉਸ ਵੇਲੇ ਰਣਵੀਰ ਇਲਾਹਾਬਾਦੀਆ, ਆਸ਼ੀਸ਼ ਚੰਚਲਾਨੀ ਅਤੇ ਅਪੂਰਵ ਮੁਖੀਜਾ ਸ਼ੋਅ ਵਿੱਚ ਪੈਨਲਿਸਟ ਵਜੋਂ ਸ਼ਾਮਲ ਹੋਏ ਸਨ। ਰਣਵੀਰ ਇਲਾਹਾਬਾਦੀਆ ਦੀ ਇੱਕ ਟਿੱਪਣੀ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਤੋਂ ਬਾਅਦ ਸਮਯ ਰੈਨਾ ਅਤੇ ਹੋਰ ਕਲਾਕਾਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ।

ਵਿਵਾਦ ਵਧਣ ਤੋਂ ਬਾਅਦ ਸਮਯ ਰੈਨਾ ਨੇ ਸ਼ੋਅ ਨੂੰ ਯੂਟਿਊਬ ਤੋਂ ਹਟਾ ਦਿੱਤਾ ਸੀ, ਜਦਕਿ ਰਣਵੀਰ ਇਲਾਹਾਬਾਦੀਆ ਨੇ ਜਨਤਕ ਤੌਰ ‘ਤੇ ਮੁਆਫ਼ੀ ਵੀ ਮੰਗੀ ਸੀ। ਹੁਣ ਦੂਜੇ ਸੀਜ਼ਨ ਨਾਲ ਸ਼ੋਅ ਨੇ ਮੁੜ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments