HomeCanadaਨੰਨੇ ਗੁਰਮੋਹ ਦੇ ਇਲਾਜ ਲਈ ਪ੍ਰਧਾਨ ਮੰਤਰੀ ਤੱਕ ਬੇਨਤੀ ਪੱਤਰ ਪਹੁੰਚਾਉਣ ਵਾਸਤੇ...

ਨੰਨੇ ਗੁਰਮੋਹ ਦੇ ਇਲਾਜ ਲਈ ਪ੍ਰਧਾਨ ਮੰਤਰੀ ਤੱਕ ਬੇਨਤੀ ਪੱਤਰ ਪਹੁੰਚਾਉਣ ਵਾਸਤੇ “ਜਰਨੀ ਆਫ ਹੋਪ” ਦੀ ਸ਼ੁਰੂਆਤ

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਵਿਸ਼ੇਸ਼ ਇਕੱਤਰਤਾ, ਵੱਧ ਤੋਂ ਵੱਧ ਸਹਿਯੋਗ ਦੀ ਅਪੀਲ

Screenshot

ਐਬਟਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ) – ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਨੰਨੇ ਬੱਚੇ ਗੁਰਮੋਹ ਦੇ ਇਲਾਜ ਅਤੇ ਇਸ ਬਿਮਾਰੀ ਸਬੰਧੀ ਖੋਜ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਬੇਨਤੀ ਪੱਤਰ ਪਹੁੰਚਾਉਣ ਲਈ “ਜਰਨੀ ਆਫ ਹੋਪ” ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ ਕੈਨੇਡਾ ਪਲੇਸ ਤੋਂ ਸ਼ੁਰੂ ਹੋ ਕੇ ਓਟਵਾ ਸਥਿਤ ਪਾਰਲੀਮੈਂਟ ਹਿੱਲ ਤੱਕ ਜਾਵੇਗੀ।

Screenshot

ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਿਬਰਲ ਸੰਸਦ ਮੈਂਬਰ ਸੁਖ ਧਾਲੀਵਾਲ ਅਤੇ ਗੁਰਬਖਸ਼ ਸਿੰਘ ਸੈਣੀ, ਕੰਜ਼ਰਵੇਟਿਵ ਸੰਸਦ ਮੈਂਬਰ ਸੁਖਮਨ ਗਿੱਲ, ਵਿਧਾਇਕ ਬਰੂਸ ਬੈਨਮੈਨ, ਉੱਘੇ ਟੀਵੀ ਹੋਸਟ ਪਰਮਵੀਰ ਬਾਠ, ਦਵਿੰਦਰ ਬੈਨੀਪਾਲ, ਜੋਗਰਾਜ ਕਾਹਲੋਂ, ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਜਗਦੇਵ ਸਿੰਘ ਮੱਖਣ, ਸਕੱਤਰ ਲਖਵਿੰਦਰ ਸਿੰਘ ਬਰਾੜ, ਸੋਹਣ ਸਿੰਘ ਪੰਧੇਰ ਅਤੇ ਹੋਰ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Screenshot

ਬੁਲਾਰਿਆਂ ਨੇ ਗੁਰਮੋਹ ਦੇ ਇਲਾਜ ਅਤੇ ਖੋਜ ਕਾਰਜ ਲਈ ਵੱਧ ਤੋਂ ਵੱਧ ਫੰਡ ਇਕੱਤਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਆਸ ਪ੍ਰਗਟਾਈ ਕਿ ਬੀ.ਸੀ. ਤੋਂ ਸ਼ੁਰੂ ਹੋਈ ਇਹ “ਜਰਨੀ ਆਫ ਹੋਪ” ਓਟਵਾ ਤੱਕ ਪਹੁੰਚਦਿਆਂ ਦੇਸ਼ ਭਰ ਦੇ ਲੋਕਾਂ ਦਾ ਭਰਪੂਰ ਸਮਰਥਨ ਹਾਸਲ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਪੱਤਰ ‘ਤੇ ਦਸਤਖ਼ਤ ਕਰਕੇ ਅਤੇ ਇਸ ਮੁਹਿੰਮ ਨਾਲ ਜੁੜ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।

ਸਮਾਗਮ ਦੇ ਅੰਤ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਅਤੇ ਗੁਰਮੋਹ ਦੇ ਪਿਤਾ ਸਟਾਲਨ ਗਿੱਲ ਨੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਮੂਹ ਸ਼ਖਸੀਅਤਾਂ ਅਤੇ ਮੁਹਿੰਮ ਨੂੰ ਸਹਿਯੋਗ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਪ੍ਰਗਟਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments