HomeCanadaਵੈਨਕੂਵਰ-ਲੰਗਾਰਾ ਦੀ ਵਿਧਾਇਕ ਸੁਨੀਤਾ ਧੀਰ ਵੱਲੋਂ ਬੀ.ਸੀ. ਡੇਅ ਸਮਾਗਮ ਸ਼ਾਨੋ-ਸ਼ੌਕਤ ਨਾਲ ਮਨਾਇਆ

ਵੈਨਕੂਵਰ-ਲੰਗਾਰਾ ਦੀ ਵਿਧਾਇਕ ਸੁਨੀਤਾ ਧੀਰ ਵੱਲੋਂ ਬੀ.ਸੀ. ਡੇਅ ਸਮਾਗਮ ਸ਼ਾਨੋ-ਸ਼ੌਕਤ ਨਾਲ ਮਨਾਇਆ

ਵੈਨਕੂਵਰ, (ਮਹੇਸ਼ਇੰਦਰ ਸਿੰਘ ਮਾਂਗਟ) ਵੈਨਕੂਵਰ-ਲੰਗਾਰਾ ਤੋਂ ਵਿਧਾਇਕ ਸੁਨੀਤਾ ਧੀਰ ਵੱਲੋਂ ਕਰਵਾਇਆ ਗਿਆ ਦੂਜਾ ਸਲਾਨਾ ਬੀ.ਸੀ. ਡੇਅ ਸਮਾਗਮ ਪੰਜਾਬੀ ਮਾਰਕੀਟ ਪਲਾਜ਼ਾ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪਰਿਵਾਰਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਵੱਖ-ਵੱਖ ਭਾਈਚਾਰਕ ਸੰਸਥਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੀ ਬਹੁ-ਸੱਭਿਆਚਾਰਕ ਰੂਹ ਦਾ ਜਸ਼ਨ ਮਨਾਇਆ।

ਸਮਾਗਮ ਦੌਰਾਨ ਮਨੋਰੰਜਕ ਸੱਭਿਆਚਾਰਕ ਪੇਸ਼ਕਾਰੀਆਂ, ਰਿਫਰੈਸ਼ਮੈਂਟ, ਇਨਾਮੀ ਡਰਾਅ ਅਤੇ ਵੱਖ-ਵੱਖ ਭਾਈਚਾਰਕ ਸੰਸਥਾਵਾਂ ਵੱਲੋਂ ਜਾਣਕਾਰੀ ਬੂਥ ਲਗਾਏ ਗਏ। ਇਸ ਮੌਕੇ ਨੇ ਵੈਨਕੂਵਰ-ਲੰਗਾਰਾ ਦੀ ਵਿਭਿੰਨਤਾ ਅਤੇ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।

ਵਿਧਾਇਕ ਸੁਨੀਤਾ ਧੀਰ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਬੀ.ਸੀ. ਵਿਧਾਨ ਸਭਾ ਦੇ ਸਪੀਕਰ Raj Chouhan ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਮਾਰਪੋਲ ਨੇਬਰਹੁੱਡ ਹਾਊਸ, ਲੰਗਾਰਾ ਕਾਲਜ, ਸਾਊਥ ਵੈਨਕੂਵਰ ਕਮਿਊਨਿਟੀ ਪੁਲਿਸਿੰਗ ਸੈਂਟਰ, ਕੇਰਿਸਡੇਲ ਕਮਿਊਨਿਟੀ ਪੁਲਿਸਿੰਗ ਸੈਂਟਰ, ਫੇਅਰਲੀ ਡਿਕਿਨਸਨ ਯੂਨੀਵਰਸਿਟੀ–ਓਕਰਿਜ, ਸੰਸੈਟ ਕਮਿਊਨਿਟੀ ਐਸੋਸੀਏਸ਼ਨ, ਖਾਲਸਾ ਦੀਵਾਨ ਸੁਸਾਇਟੀ, ਖਾਲਸਾ ਦਰਬਾਰ ਸੁਸਾਇਟੀ, ਸੰਸੈਟ ਇੰਡੋ-ਕੈਨੇਡੀਅਨ ਸੀਨੀਅਰਜ਼, ਭਾਈਚਾਰਕ ਆਗੂਆਂ ਅਤੇ ਸਮਰਪਿਤ ਵਲੰਟੀਅਰਾਂ ਦਾ ਵੀ ਧੰਨਵਾਦ ਪ੍ਰਗਟਾਇਆ।

ਇਸ ਮੌਕੇ ਵਿਧਾਇਕ ਸੁਨੀਤਾ ਧੀਰ ਨੇ ਕਿਹਾ ਕਿ, “ਹਰ ਉਮਰ ਅਤੇ ਹਰ ਪਿਛੋਕੜ ਦੇ ਲੋਕਾਂ ਨੂੰ ਇਕੱਠੇ ਹੋ ਕੇ ਬੀ.ਸੀ. ਡੇਅ ਮਨਾਉਂਦੇ ਦੇਖਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਸਾਡੀ ਅਸਲ ਤਾਕਤ ਸਾਡੀ ਵਿਭਿੰਨਤਾ ਵਿੱਚ ਹੈ ਅਤੇ ਅਜਿਹੇ ਸਮਾਗਮ ਇਹ ਯਾਦ ਦਿਵਾਉਂਦੇ ਹਨ ਕਿ ਜਦੋਂ ਭਾਈਚਾਰੇ ਮਿਲ ਕੇ ਕੰਮ ਕਰਦੇ ਹਨ ਤਾਂ ਹਰ ਕਿਸੇ ਨੂੰ ਇਸ ਦਾ ਲਾਭ ਮਿਲਦਾ ਹੈ।”

ਉਨ੍ਹਾਂ ਕਿਹਾ ਕਿ ਬੀ.ਸੀ. ਡੇਅ ਦਾ ਇਹ ਸਲਾਨਾ ਸਮਾਗਮ ਹੁਣ ਇੱਕ ਪਿਆਰੀ ਪਰੰਪਰਾ ਬਣਦਾ ਜਾ ਰਿਹਾ ਹੈ, ਜੋ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਬ੍ਰਿਟਿਸ਼ ਕੋਲੰਬੀਆ ਦੀ ਬਹੁ-ਸੱਭਿਆਚਾਰਕ ਵਿਰਾਸਤ ਦਾ ਜਸ਼ਨ ਵੀ ਮਨਾਉਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments