ਦੋਗਾਣਾ ਜੋੜੀ ਆਤਮਾ ਬੁੱਢੇਵਾਲੀਆ ਤੇ ਪ੍ਰੀਤ ਲਾਲੀ ਦੇ ਨਾਲ ਗੀਤਾ ਜੈਲਦਾਰ ਲਾਉਣਗੇ ਰੌਣਕਾਂ
ਅਬਟਸਫੋਰਡ, (ਮਹੇਸ਼ਇੰਦਰ ਸਿੰਘ ਮਾਂਗਟ)+ਵੈਲੀ ਯੂਨਾਈਟਿਡ ਕਲਚਰਲ ਕਲੱਬ ਵੱਲੋਂ ‘ਮੇਲਾ ਪੰਜਾਬੀਆਂ’ ਦਾ ਆਯੋਜਨ ਐਤਵਾਰ, 16 ਅਗਸਤ 2026 ਨੂੰ ਰੋਟਰੀ ਸਟੇਡੀਅਮ, ਅਬਟਸਫੋਰਡ ਵਿਖੇ ਕੀਤਾ ਜਾ ਰਿਹਾ ਹੈ। ਇਹ ਮੇਲਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਚੱਲੇਗਾ ਅਤੇ ਇਸ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ।
ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਮਨੋਰੰਜਨ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਸਮਾਗਮ ਵਿੱਚ ਗੀਤਾ ਜ਼ੈਲਦਾਰ, ਆਤਮਾ ਬੁੱਢੇਵਾਲੀਆ ਤੇ ਪ੍ਰੀਤ ਲਾਲੀ, ਮਲਕਾ ਤੇ ਜੋਤੀ , ਏਕਮ ਸੁਧਾਰ, ਬੋਬੀ ਭੁੱਲਰ, ਕੌਰ ਮਨਦੀਪ ਸਮੇਤ ਹੋਰ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਬੱਚਿਆਂ ਲਈ ਵੀ ਵਿਸ਼ੇਸ਼ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ 3 ਸਾਲਾ ਗੁਰਮੋਹ ਦੀ ਮਦਦ ਲਈ ਦਾਨ ਕਰਨ ਅਤੇ ਇਸ ਅਪੀਲ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਜਤਿੰਦਰ ਗਿੱਲ: 604-832-4000, ਹਰਜੋਤ ਸੰਧੂ: 778-240-9959, ਲਖਵੀਰ ਮਾਨ: 604-751-3208, ਮਨਜੀਤ ਗਿੱਲ: 604-600-7328, ਸੁਰਜੀਤ ਉੱਪਲ: 604-857-3708 ਅਤੇ ਪਵਨ ਧਾਲੀਵਾਲ: 778-552-8101 ਨਾਲ ਸੰਪਰਕ ਕੀਤਾ ਜਾ ਸਕਦਾ ਹੈ।




