HomeEntertainmentਕਰਨ ਔਜਲਾ ਦਾ ਆਸਟ੍ਰੇਲੀਆ ਟੂਰ ਵੀਜ਼ਾ ਵਿਵਾਦ ਕਾਰਨ ਮੁਲਤਵੀ, ਗਲਤ ਪਛਾਣ ਦਾ...

ਕਰਨ ਔਜਲਾ ਦਾ ਆਸਟ੍ਰੇਲੀਆ ਟੂਰ ਵੀਜ਼ਾ ਵਿਵਾਦ ਕਾਰਨ ਮੁਲਤਵੀ, ਗਲਤ ਪਛਾਣ ਦਾ ਸ਼ੱਕ

ਆਸਟ੍ਰੇਲੀਆ— ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਕਰਨ ਔਜਲਾ ਦਾ ਆਸਟ੍ਰੇਲੀਆ ਅਰੀਨਾ ਟੂਰ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ ਕਾਰਨ ਪ੍ਰਭਾਵਿਤ ਹੋਇਆ ਹੈ। ਔਜਲਾ ਨੇ ਵੀਰਵਾਰ ਨੂੰ ਪਰਥ ਤੋਂ ਸ਼ੁਰੂ ਹੋਣ ਵਾਲੇ ਆਪਣੇ ਪੰਜ-ਸ਼ੋਅ ਵਾਲੇ ਆਸਟ੍ਰੇਲੀਆ ਦੌਰੇ ਦਾ ਪਹਿਲਾ ਸ਼ੋਅ ਮੁਲਤਵੀ ਕਰ ਦਿੱਤਾ ਹੈ। ਪਰਥ ਵਿੱਚ ਹੋਣ ਵਾਲਾ ਇਹ ਸ਼ੋਅ ਹੁਣ 24 ਅਗਸਤ ਨੂੰ ਕਰਵਾਇਆ ਜਾਵੇਗਾ।

ਔਜਲਾ ਦੇ ਪ੍ਰਤੀਨਿਧੀਆਂ ਮੁਤਾਬਕ ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਵੱਲੋਂ ਉਨ੍ਹਾਂ ਦੀ ਵੀਜ਼ਾ ਅਰਜ਼ੀ ਦੀ ਜਾਂਚ ਦੌਰਾਨ ਵਾਧੂ ਸਬੂਤ ਮੰਗੇ ਗਏ ਹਨ। ਰਿਪੋਰਟਾਂ ਅਨੁਸਾਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇੱਕ “ਪਰਸਨ ਆਫ ਇੰਟਰੈਸਟ” ਨਾਲ ਜੋੜ ਕੇ ਹੋਰ ਜਾਣਕਾਰੀ ਮੰਗੀ ਗਈ ਹੈ।

ਇਸ ਮਾਮਲੇ ਵਿੱਚ ਗਲਤ ਪਛਾਣ (Mistaken Identity) ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਰਿਪੋਰਟਾਂ ਮੁਤਾਬਕ ਜਿਸ ਵਿਅਕਤੀ ਦੀ ਪਛਾਣ ਦਾ ਹਵਾਲਾ ਦਿੱਤਾ ਗਿਆ ਹੈ, ਉਸ ਦਾ ਨਾਮ ਜਸਕਰਨ ਸਿੰਘ ਹੈ, ਜਿਸ ਨੂੰ ਮਈ 2024 ਵਿੱਚ ਓਨਟਾਰੀਓ ਵਿੱਚ ਕਥਿਤ ਤੌਰ ’ਤੇ ਐਕਸਟੌਰਸ਼ਨ ਅਤੇ ਹਥਿਆਰਾਂ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਕਰਨ ਔਜਲਾ ਦਾ ਪੂਰਾ ਨਾਮ ਜਸਕਰਨ ਸਿੰਘ ਔਜਲਾ ਹੋਣ ਕਾਰਨ ਉਨ੍ਹਾਂ ਦੀ ਟੀਮ ਨੂੰ ਸ਼ੱਕ ਹੈ ਕਿ ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਨਾਮ ਦੀ ਸਮਾਨਤਾ ਕਾਰਨ ਗਲਤਫਹਿਮੀ ਪੈਦਾ ਹੋਈ ਹੋ ਸਕਦੀ ਹੈ। ਔਜਲਾ ਦੀ ਟੀਮ ਦਾ ਕਹਿਣਾ ਹੈ ਕਿ ਦੋਵਾਂ ਵਿਅਕਤੀਆਂ ਦੀ ਉਮਰ ਅਤੇ ਹੋਰ ਨਿੱਜੀ ਵੇਰਵਿਆਂ ਵਿੱਚ ਅੰਤਰ ਹੈ। ਇਸ ਤੋਂ ਇਲਾਵਾ ਕਰਨ ਔਜਲਾ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹਨ।

ਖਾਸ ਗੱਲ ਇਹ ਹੈ ਕਿ ਕਰਨ ਔਜਲਾ ਨੂੰ ਸਤੰਬਰ 2024 ਵਿੱਚ ਆਸਟ੍ਰੇਲੀਆ ਦਾ ਵੀਜ਼ਾ ਮਿਲ ਚੁੱਕਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਕਤੂਬਰ ਅਤੇ ਨਵੰਬਰ 2024 ਵਿੱਚ ਆਸਟ੍ਰੇਲੀਆ ਵਿੱਚ ਸਫਲਤਾਪੂਰਵਕ ਪ੍ਰਦਰਸ਼ਨ ਵੀ ਕੀਤੇ ਸਨ।

ਹੁਣ ਵੀਜ਼ਾ ਪ੍ਰਕਿਰਿਆ ਵਿੱਚ ਆਈ ਇਸ ਦੇਰੀ ਕਾਰਨ ਉਨ੍ਹਾਂ ਦੇ ਆਸਟ੍ਰੇਲੀਆ ਦੌਰੇ ਦੇ ਪ੍ਰੋਗਰਾਮ ’ਤੇ ਅਸਰ ਪਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਰਥ ਸ਼ੋਅ ਦੀ ਨਵੀਂ ਤਾਰੀਖ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਦਕਿ ਕਰਨ ਔਜਲਾ ਦੀ ਟੀਮ ਵੱਲੋਂ ਮਾਮਲਾ ਜਲਦ ਸੁਲਝਣ ਦੀ ਉਮੀਦ ਜਤਾਈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments