HomeCanadaਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ

ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ

ਵੈਨਕੂਵਰ, 16 ਅਗਸਤ (ਮਲਕੀਤ ਸਿੰਘ)-ਬੀਤੀ 15 ਅਗਸਤ ਨੂੰ ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਕੌਂਸਲ ਜਨਰਲ ਮੈਸਕੂਈ ਰੁੰਗਸੁੰਗ ਵਲੋਂ ਤਿਰੰਗਾ ਲਹਿਰਾਉਣ ਅਤੇ ਸਾਬਕਾ ਫੌਜੀਆਂ ਵਲੋਂ ਤਿਰੰਗੇ ਨੂੰ ਸਲਾਮੀ ਦੇਕੇ ਮਨਾਇਆ ਗਿਆ। ਰਾਸ਼ਟਰੀ ਗੀਤ ਤੇ ਵੰਦੇ ਮਾਤਰਮ ਦੇ ਗੀਤ ਗਾਏ ਗਏ। ਕੌਂਸਲ ਜਨਰਲ ਵਲੋਂ ਰਾਸ਼ਟਰਪਤੀ ਮੁਰਮੂ ਦਾ ਸੰਦੇਸ਼ ਪੜਕੇ ਸੁਣਾਇਆ ਗਿਆ ਅਤੇ ਭਾਰਤ ਦੀਆਂ ਉਪਲਬਧੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ। ਕਮਿਊਨਿਟੀ ਦੇ ਪਤਵੰਤੇ ਸੱਜਣ ਜਿਹਨਾਂ ਵਿਚ ਰਾਜਸੀ, ਧਾਰਮਿਕ ਅਤੇ ਸਮਾਜਿਕ ਪ੍ਰਤੀਨਿਧ ਸ਼ਾਮਿਲ ਸਨ ਤੋਂ ਇਲਾਵਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਕਮੇਟੀ ਮੈਂਬਰ ਅਤੇ ਇੰਡੀਅਨ ਐਕਸ-ਸਰਵਿਸਮੈਨ ਸੋਸਾਇਟੀ ਦੇ ਮੈਂਬਰਾਂ ਨੇ ਵਿਸ਼ੇਸ਼ ਹਾਜ਼ਰੀ ਲਗਵਾਈ।

ਇਸ ਮੌਕੇ ਤੇ ਪੇਂਟਿੰਗ ਅਤੇ ਫੋਟੋਗ੍ਰਾਫੀ ਦੇ ਮੁਕਾਬਲਾ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਕੌਂਸਲ ਦਫਤਰ ਵਲੋਂ ਆਏ ਮਹਿਮਾਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments