HomeCanadaਸਰੀ ਵਿੱਚ 27 ਸਤੰਬਰ ਨੂੰ ਹੋਵੇਗਾ ਨਾਟਕ ‘ਤੂੰ ਅਗਲਾ ਵਰਕਾ ਫੋਲ’ ਦਾ...

ਸਰੀ ਵਿੱਚ 27 ਸਤੰਬਰ ਨੂੰ ਹੋਵੇਗਾ ਨਾਟਕ ‘ਤੂੰ ਅਗਲਾ ਵਰਕਾ ਫੋਲ’ ਦਾ ਵਿਸ਼ੇਸ਼ ਮੰਚਨ

ਵੱਡੀ ਸਟੇਜ ਤੇ ਵੱਡੇ ਹਾਲ ਵਿੱਚ ਹੋਵੇਗੀ ਰੰਗਮੰਚ ਦੀ ਪੇਸ਼ਕਾਰੀ; ਕਵਿੰਦਰ ਚਾਂਦ ਤੇ ਅਮਰੀਕ ਪਲਾਹੀ ਦੀ ਪਹਿਲਕਦਮੀ

ਸਰੀ (ਮਹੇਸ਼ ਇੰਦਰ ਸਿੰਘ ਮਾਂਗਟ) ਸਰੀ ਵਾਸੀਆਂ ਅਤੇ ਰੰਗਮੰਚ ਪ੍ਰੇਮੀਆਂ ਲਈ 27 ਸਤੰਬਰ 2026 ਦਾ ਦਿਨ ਖਾਸ ਹੋਣ ਜਾ ਰਿਹਾ ਹੈ। ਪੰਜਾਬੀ ਰੰਗਮੰਚ ਦੀ ਚਰਚਿਤ ਪੇਸ਼ਕਾਰੀ ‘ਤੂੰ ਅਗਲਾ ਵਰਕਾ ਫੋਲ’ ਦਾ ਵਿਸ਼ੇਸ਼ ਮੰਚਨ ਐਤਵਾਰ, 27 ਸਤੰਬਰ ਨੂੰ ਦੁਪਹਿਰ 12 ਵਜੇ ਤਾਜ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਛੋਟੀ ਸਟੇਜ ਦੀ ਬਜਾਏ ਰੰਗਮੰਚ ਲਈ ਵਿਸ਼ੇਸ਼ ਤੌਰ ’ਤੇ ਵੱਡੀ ਸਟੇਜ ਤਿਆਰ ਕੀਤੀ ਜਾਵੇਗੀ ਅਤੇ ਦਰਸ਼ਕਾਂ ਲਈ ਵੱਡੇ ਹਾਲ ਵਿੱਚ ਨਾਟਕ ਪੇਸ਼ ਕੀਤਾ ਜਾਵੇਗਾ। ਪ੍ਰਬੰਧਕਾਂ ਅਨੁਸਾਰ ਇਹ ਦਿਨ ਸਰੀ, ਵੈਨਕੂਵਰ ਅਤੇ ਡੈਲਟਾ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਰੰਗਮੰਚ ਪ੍ਰੇਮੀਆਂ ਲਈ ਯਾਦਗਾਰੀ ਹੋਵੇਗਾ।

ਇਸ ਪੇਸ਼ਕਾਰੀ ਦੀ ਪਹਿਲਕਦਮੀ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਵੱਲੋਂ ਕੀਤੀ ਗਈ ਹੈ, ਜਦਕਿ ਸੁੱਖੀ ਬਾਠ ਅਤੇ ਪੰਜਾਬ ਭਵਨ ਵੱਲੋਂ ਸਹਿਯੋਗ ਅਤੇ ਹੌਸਲਾ-ਅਫਜ਼ਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਲਤਾਰਜੀਤ ਸਿੰਘ ਥਿਆੜਾ ਅਤੇ ਹਰਭਜਨ ਸਿੰਘ ਗਿੱਲ ਸਮੇਤ ਕਈ ਸ਼ਖ਼ਸੀਅਤਾਂ ਵੱਲੋਂ ਵੀ ਇਸ ਉਪਰਾਲੇ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।

‘ਤੂੰ ਅਗਲਾ ਵਰਕਾ ਫੋਲ’ ਨਾਟਕ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਸਫਲ ਸ਼ੋਅ ਹੋ ਚੁੱਕੇ ਹਨ ਅਤੇ ਹਰ ਥਾਂ ਦਰਸ਼ਕਾਂ ਵੱਲੋਂ ਇਸ ਨੂੰ ਪਿਆਰ ਤੇ ਸਤਿਕਾਰ ਮਿਲਿਆ ਹੈ। ਹੁਣ ਸਰੀ ਵਿੱਚ ਹੋਣ ਜਾ ਰਹੀ ਇਸ ਪੇਸ਼ਕਾਰੀ ਨੂੰ ਲੈ ਕੇ ਰੰਗਮੰਚ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।

ਆਯੋਜਕਾਂ ਨੇ ਸਰੀ, ਵੈਨਕੂਵਰ, ਡੈਲਟਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ 27 ਸਤੰਬਰ ਦੀ ਤਾਰੀਖ ਆਪਣੇ ਕੈਲੰਡਰ ਵਿੱਚ ਨੋਟ ਕਰਨ ਅਤੇ ਪਰਿਵਾਰ ਤੇ ਦੋਸਤਾਂ ਸਮੇਤ ਇਸ ਵਿਸ਼ੇਸ਼ ਰੰਗਮੰਚੀ ਪੇਸ਼ਕਾਰੀ ਦਾ ਹਿੱਸਾ ਬਣਨ।

ਇਹ ਪੇਸ਼ਕਾਰੀ ‘ਧਨੁ ਲੇਖਾਰੀ ਨਾਨਕਾ’ ਦੀ ਅਗਲੀ ਕੜੀ ਵਜੋਂ ਰੰਗਮੰਚ ਦੀ ਬਾਤ ਨੂੰ ਅੱਗੇ ਤੋਰਨ ਦਾ ਉਪਰਾਲਾ ਵੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments