HomeCanadaਐਬਸਫੋਰਡ ਵਿੱਚ ਗਾਇਕ ਐਮੀ ਵਿਰਕ ਦੇ ਸ਼ੋਅ ਤੋਂ ਬਾਅਦ ਗੱਡੀਆਂ ਦੇ ਕਾਫਲੇ...

ਐਬਸਫੋਰਡ ਵਿੱਚ ਗਾਇਕ ਐਮੀ ਵਿਰਕ ਦੇ ਸ਼ੋਅ ਤੋਂ ਬਾਅਦ ਗੱਡੀਆਂ ਦੇ ਕਾਫਲੇ ‘ਤੇ ਗੋਲੀਆਂ ਚੱਲੀਆਂ

ਐਬਸਫੋਰਡ ਪੁਲਿਸ ਵਲੋਂ ਗੋਲੀਬਾਰੀ ਦੀ ਪੁਸ਼ਟੀ- ਹਮਲੇ ਤੋਂ ਬਾਦ ਇਕ ਐਸ ਯੂ ਵੀ ਸੜੀ ਮਿਲੀ- ਪੁਲਿਸ ਵਲੋਂ ਜਾਂਚ ਜਾਰੀ-

ਐਬਸਫੋਰਡ – ਬੀਤੇ ਸ਼ਨੀਵਾਰ, 5 ਸਤੰਬਰ ਦੀ ਰਾਤ ਨੂੰ 11 ਵਜੇ ਤੋਂ ਬਾਅਦ, ਐਬਸਫੋਰਡ ਸ਼ਹਿਰ ਦੇ ਮੈਕਕੈਲਮ ਰੋਡ ਦੇ 2500 ਬਲਾਕ ਤੇ ਜਾ ਰਹੀ ਇਕ ਗੱਡੀ ਉਪਰ ਦੂਸਰੀ ਗੱਡੀ ਵਿਚ ਸਵਾਰ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਆਂ ਚਲਾਉਣ ਦੇ ਮਾਮਲੇ ਦੀ ਐਬਸਫੋਰਡ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਐਬਟਸਫੋਰਡ ਪੁਲਿਸ ਵਿਭਾਗ ਦੇ ਬੁਲਾਰੇ ਸਾਰਜੈਂਟ ਪਾਲ ਵਾਕਰ ਵਲੋਂ ਦੱਸਿਆ ਗਿਆ ਹੈ ਕਿ ਮੁਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇੱਕ ਗੂੜ੍ਹੇ ਰੰਗ ਦੀ ਐਸ ਯੂ ਵੀ ਵਿੱਚ ਸਵਾਰ ਵਿਅਕਤੀਆਂ ਨੇ ਦੂਸਰੀ ਗੱਡੀ ਉਪਰ ਕਈ ਗੋਲੀਆਂ ਚਲਾਈਆਂ ਪਰ ਇਸ ਗੋਲੀਬਾਰੀ ਦੌਰਾਨ ਕੋਈ ਜਖਮੀ ਨਹੀ ਹੋਇਆ। ਪੁਲਿਸ ਅਫਸਰ ਨੇ ਹੋਰ ਦੱਸਿਆ ਕਿ ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਐਮਰਜੈਂਸੀ ਸੇਵਾਵਾਂ ਨੂੰ ਸੰਨੀ ਸਾਈਡ ਪਲੇਸ ਦੇ 2400-ਬਲਾਕ ‘ਤੇ ਇੱਕ ਵਾਹਨ ਨੂੰ ਅੱਗ ਲਗਾਏ ਜਾਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਉਥੇ ਪੁੱਜੀ ਤਾਂ ਇਹ ਐਸ ਯੂ ਵੀ ਪੂਰੀ ਤਰਾਂ ਅੱਗ ਦੇ ਹਵਾਲੇ ਹੋ ਚੁੱਕਾ ਸੀ। ਪੁਲਿਸ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਕੀ ਇਸ ਸਾੜੇ ਗਏ ਵਾਹਨ ਦਾ ਦੂਸਰੇ ਵਾਹਨ ਉਪਰ ਗੋਲੀਬਾਰੀ ਨਾਲ ਕੋਈ ਸਬੰਧ ਹੈ ਜਾਂ ਨਹੀ। ਪਰ ਇਹ ਜ਼ਰੂਰ ਹੈ ਪਹਿਲੇ ਵਾਹਨ ਉਪਰ ਗੋਲੀਬਾਰੀ ਮਿੱਥਕੇ ਕੀਤੀ ਗਈ ਹੈ।

ਵਾਹਨ ਵਿਚ ਪ੍ਰਸਿੱਧ ਗਾਇਕ ਐਮੀ ਵਿਰਕ ਸਵਾਰ ਸੀ ?-

ਸੂਤਰਾਂ ਮੁਤਾਬਿਕ ਉਸ ਰਾਤ ਐਬਸਫੋਰਡ ਦੇ ਰੋਜਰਜ ਫੋਰਮ ਹਾਲ ਵਿਚ ਪੰਜਾਬੀ ਦੇ ਪ੍ਰਸਿੱਧ ਗਾਇਕ ਐਮੀ ਵਿਰਕ ਦਾ ਸ਼ੋਅ ਸੀ। ਜਦੋਂ ਗਾਇਕ ਆਪਣਾ ਸ਼ੋਅ ਖਤਮ ਕਰਕੇ ਰਾਤ 11 ਵਜੇ ਤੋਂ ਬਾਦ ਗੱਡੀਆਂ ਦੇ ਇਕ ਕਾਫਲੇ ਨਾਲ ਸ਼ਹਿਰ ਵੱਲ ਆ ਰਿਹਾ ਸੀ ਤਾਂ ਕਾਫਲੇ ਵਿਚ ਸ਼ਾਮਿਲ ਰੌਇਲ ਰੋਇਸ ਲਗਜ਼ਰੀ ਕਾਰ ਉਪਰ ਕਿਸੇ ਦੂਸਰੇ ਵਾਹਨ ਵਿਚ ਸਵਾਰ ਲੋਕਾਂ ਨੇ ਅੰਨੇਵਾਹ ਗੋਲੀਆਂ ਦਾਗੀਆਂ। ਰੋਇਲ ਰੋਇਸ ਕਾਰ ਬੁਲਿਟ ਪਰੂਫ ਹੋਣ ਕਾਰਣ ਕਿਸੇ ਨੂੰ ਕੋਈ ਨੁਕਸਾਨ ਨਹੀ ਪੁੱਜਾ। ਗਾਇਕ ਐਮੀ ਵਿਰਕ ਉਸ ਗੱਡੀ ਵਿਚ ਸੀ ਜਾਂ ਕਿਸੇ ਹੋਰ ਵਿਚ, ਇਹ ਪੁਸ਼ਟੀ ਨਹੀ ਹੋਈ ਪਰ ਸ਼ੋਅ ਤੋਂ ਬਾਦ ਉਸਨੇ ਸ਼ਹਿਰ ਦੇ ਜਿਸ ਰੈਸਟੋਰੈਂਟ ਵਿਚ ਰਾਤ ਦਾ ਖਾਣਾ ਖਾਣ ਪੁੱਜਣਾ ਸੀ, ਇਸ ਘਟਨਾ ਤੋਂ ਬਾਦ ਉਹ ਉਥੇ ਨਹੀ ਪੁੱਜੇ।

ਐਬਟਸਫੋਰਡ ਪੁਲਿਸ ਨੇ ਮੰਗਲਵਾਰ ਨੂੰ ਉਕਤ ਗੋਲੀਬਾਰੀ ਦੀ ਵਾਪਰੀ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਇਸ ਨਾਲ ਸਬੰਧ ਹੋਰ ਵੇਰਵੇ ਸਾਂਝੇ ਨਹੀ ਕੀਤੇੇ। ਪੁਲਿਸ ਅਧਿਕਾਰੀ ਪਾਲ ਵਾਕਰ ਨੇ ਜਨਤਕ ਅਪੀਲ ਕੀਤੀ ਹੈ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਵਧੇਰੇ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰਨ।ਕ੍ਰਾਈਮ ਵਿੰਗ ਦੀ ਟੀਮ ਨੇ ਅਪੀਲ ਕੀਤੀ ਹੈ ਜੋ ਵੀ ਵਿਅਕਤੀ 5 ਸਤੰਬਰ ਦੀ ਰਾਤ ਨੂੰ 10:45 ਵਜੇ ਤੋਂ 11:30 ਵਜੇ ਦੇ ਵਿਚਕਾਰ ਮੈਕਕੈਲਮ ਰੋਡ ਦੇ 2500-ਬਲਾਕ ਦੇ ਖੇਤਰ ਵਿੱਚ ਸੀ, ਜਾਂ ਰਾਤ 11 ਵਜੇ ਦੇ ਵਿਚਕਾਰ ਸੰਨੀਸਾਈਡ ਪਲੇਸ ਦੇ 2400-ਬਲਾਕ ਦੇ ਖੇਤਰ ਵਿੱਚ ਸੀ। ਇਸ ਦੌਰਾਨ ਜਿਸ ਕਿਸੇ ਨੇ ਵੀ ਕੋਈ ਸ਼ੱਕੀ ਗਤੀਵਿਧੀ ਦੇਖੀ ਹੈ ਜਾਂ ਡੈਸ਼ਕੈਮ ਫੁਟੇਜ ਕੈਪਚਰ ਕੀਤੀ ਹੈ, ਉਹ ਐਬਟਸਫੋਰਡ ਪੁਲਿਸ ਵਿਭਾਗ ਨਾਲ 604-859-5225 ‘ਤੇ ਸੰਪਰਕ ਕਰ ਸਕਦੇ ਹਨ।

ਸੋਸ਼ਲ ਮੀਡੀਆ ਦੀ ਪੋਸਟ -ਇਸੇ ਦੌਰਾਨ ਸੋਸ਼ਲ ਮੀਡੀਆ ਉਪਰ ਇਕ ਪੋਸਟ ਪਾਕੇ ਲਾਰੈਸ਼ ਬਿਸ਼ਨੋਈ ਗਰੁੱਪ ਨਾਲ ਸਬੰਧਿਤ ਚਰਨ ਦੱਤ ਚਾਰਲੀ ਵਲੋਂ ਇਸ ਗੋਲੀਬਾਰੀ ਦੀ ਜਿੰਮੇਵਾਰੀ ਲੈਂਦਿਆਂ ਕਿਹਾ ਗਿਆ ਹੈ ਕਿ ਇਹ ਗੋਲੀਬਾਰੀ ਐਮੀ ਵਿਰਕ ਸ਼ੋਅ ਦੇ ਪ੍ਰੋਮੋਟਰ ਉਪਰ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਸਬੰਧਿਤ ਗੱਡੀ ਵਿਚ ਐਮੀ ਵਿਰਕ ਦੇ ਨਾਲ ਸ਼ੋਅ ਦਾ ਪ੍ਰੋਮੋਟਰ ਵੀ ਮੌਜੂਦ ਸੀ ਪਰ ਗੱਡੀ ਬੁਲੇਟ ਪਰੂਫ ਹੋਣ ਕਾਰਣ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments