HomePunjab Newsਈਜ਼ੀ ਰਜਿਸਟਰੀ ਪ੍ਰਣਾਲੀ ਨੇ ਬਦਲੀ ਜਾਇਦਾਦ ਰਜਿਸਟਰੇਸ਼ਨ ਦੀ ਤਸਵੀਰ: ਮੁੰਡੀਆਂ

ਈਜ਼ੀ ਰਜਿਸਟਰੀ ਪ੍ਰਣਾਲੀ ਨੇ ਬਦਲੀ ਜਾਇਦਾਦ ਰਜਿਸਟਰੇਸ਼ਨ ਦੀ ਤਸਵੀਰ: ਮੁੰਡੀਆਂ

93 ਫ਼ੀਸਦ ਲਾਭਪਾਤਰੀ ਪ੍ਰਣਾਲੀ ਤੋਂ ਸੰਤੁਸ਼ਟ; ਹੁਣ 30 ਤੋਂ 40 ਮਿੰਟਾਂ ਵਿੱਚ ਹੋ ਰਹੀ ਹੈ ਰਜਿਸਟਰੇਸ਼ਨ

ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਜਾਇਦਾਦਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਤੇਜ਼, ਸਰਲ ਅਤੇ ਪਾਰਦਰਸ਼ੀ ਬਣਾਉਣ ਲਈ ਜੁਲਾਈ 2025 ਵਿੱਚ ਸ਼ੁਰੂ ਕੀਤੀ ਗਈ ਈਜ਼ੀ ਰਜਿਸਟਰੀ ਪ੍ਰਣਾਲੀ ਇੱਕ ਅਹਿਮ ਮੀਲ ਪੱਥਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਨਾਲ ਜਾਇਦਾਦਾਂ ਦੀ ਰਜਿਸਟਰੇਸ਼ਨ ਕਰਵਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਮੁੰਡੀਆਂ ਅਨੁਸਾਰ ਨਵੀਂ ਰਜਿਸਟਰੇਸ਼ਨ ਪ੍ਰਣਾਲੀ ਤੋਂ 93 ਫ਼ੀਸਦ ਲਾਭਪਾਤਰੀ ਸੰਤੁਸ਼ਟ ਹਨ। ਉਨ੍ਹਾਂ ਦੀ ਰਜਿਸਟਰੇਸ਼ਨ ਸਮੇਂ ਸਿਰ ਹੋਈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਵਾਧੂ ਖਰਚਾ ਨਹੀਂ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਪਹਿਲਾਂ ਜਾਇਦਾਦ ਦੀ ਰਜਿਸਟਰੇਸ਼ਨ ਕਰਵਾਉਣ ਲਈ ਲੋਕਾਂ ਨੂੰ ਸਾਰਾ ਦਿਨ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਪਰ ਹੁਣ ਵੱਡੀ ਗਿਣਤੀ ਵਿੱਚ ਲੋਕ ਸਿਰਫ਼ 30 ਤੋਂ 40 ਮਿੰਟਾਂ ਦੇ ਅੰਦਰ ਆਪਣੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਵਾ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਦੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਵੀ ਕਾਫ਼ੀ ਘਟ ਗਈ ਹੈ।

ਮਾਲ ਮੰਤਰੀ ਨੇ ਕਿਹਾ ਕਿ ਅਰਜ਼ੀਆਂ ਦੀ ਸਥਿਤੀ ਬਾਰੇ ਵੱਟਸਐਪ ਰਾਹੀਂ ਜਾਣਕਾਰੀ ਮਿਲਣ ਕਾਰਨ ਲੋਕ ਹੁਣ ਆਪਣੇ ਮਾਮਲਿਆਂ ਦੀ ਪ੍ਰਗਤੀ ਆਸਾਨੀ ਨਾਲ ਜਾਣ ਸਕਦੇ ਹਨ। ਇਸ ਨਾਲ ਅਰਜ਼ੀਆਂ ਨੂੰ ਟਰੈਕ ਕਰਨ ਲਈ ਏਜੰਟਾਂ ’ਤੇ ਨਿਰਭਰਤਾ ਵੀ ਘਟੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਲੋਕ ਇੱਕੋ ਵਾਰ ਦਫ਼ਤਰ ਜਾ ਕੇ ਰਜਿਸਟਰਡ ਡੀਡ ਪ੍ਰਾਪਤ ਕਰ ਸਕਦੇ ਹਨ।

ਮੁੰਡੀਆਂ ਨੇ ਕਿਹਾ ਕਿ ਔਨਲਾਈਨ ਡੀਡ ਤਿਆਰ ਕਰਨ ਅਤੇ ਫੀਸ ਦੇ ਭੁਗਤਾਨ ਤੋਂ ਲੈ ਕੇ ਮੁੱਢਲੀ ਜਾਂਚ, ਪਹਿਲਾਂ ਆਉ-ਪਹਿਲਾਂ ਜਾਉ ਦੇ ਅਧਾਰ ’ਤੇ ਫਾਈਲਾਂ ਦੀ ਪ੍ਰਕਿਰਿਆ, ਡਿਜੀਟਲ ਫਰਦ ਤਿਆਰ ਕਰਨ, ਈ-ਕੇਵਾਈਸੀ ਤਸਦੀਕ ਅਤੇ ਟੋਕਨ ਪ੍ਰਬੰਧਨ ਪ੍ਰਣਾਲੀ ਵਰਗੇ ਸੁਧਾਰਾਂ ਨੇ ਰਜਿਸਟਰੇਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਰਾਹੀਂ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਫੀਸ ਦੇ ਭੁਗਤਾਨ ਨੂੰ ਵੀ ਪਹਿਲਾਂ ਨਾਲੋਂ ਵਧੇਰੇ ਸੁਚਾਰੂ ਬਣਾਇਆ ਗਿਆ ਹੈ।

ਈਜ਼ੀ ਰਜਿਸਟਰੀ ਪ੍ਰਣਾਲੀ ਤਹਿਤ ਇੱਕ ਹੋਰ ਵੱਡਾ ਤਕਨੀਕੀ ਸੁਧਾਰ ਜਮ੍ਹਾਂਬੰਦੀ ਪੋਰਟਲ ਨੂੰ ਈਜ਼ੀ ਰਜਿਸਟਰੀ ਪੋਰਟਲ ਨਾਲ ਜੋੜਨਾ ਹੈ। ਇਸ ਪ੍ਰਣਾਲੀ ਰਾਹੀਂ ਕਿਊਆਰ ਕੋਡ ਦੀ ਮਦਦ ਨਾਲ ਡਿਜੀਟਲ ਫਰਦ ਆਪਣੇ ਆਪ ਤਿਆਰ ਹੋ ਜਾਂਦੀ ਹੈ। ਇਸ ਕਾਰਨ ਬਿਨੈਕਾਰਾਂ ਨੂੰ ਹੁਣ ਫਰਦ ਨੂੰ ਹੱਥੋਂ ਅਪਲੋਡ ਕਰਨ ਦੀ ਲੋੜ ਨਹੀਂ ਰਹੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments