Google search engine
Home Canada ਕੌਂਸਲਰ ਉਮੀਦਵਾਰ ਗਗਨ ਨਾਹਲ ਨੇ ਵੋਟਰਾਂ ਨਾਲ ਕੀਤੀ ਗੱਲਬਾਤ, ਸਰੀ ਦੀਆਂ ਨੀਤੀਆਂ...

ਕੌਂਸਲਰ ਉਮੀਦਵਾਰ ਗਗਨ ਨਾਹਲ ਨੇ ਵੋਟਰਾਂ ਨਾਲ ਕੀਤੀ ਗੱਲਬਾਤ, ਸਰੀ ਦੀਆਂ ਨੀਤੀਆਂ ਅਤੇ ਭਾਈਚਾਰੇ ਦੀਆਂ ਤਰਜੀਹਾਂ ਬਾਰੇ ਕੀਤੀ ਚਰਚਾ

5

ਸਰੀ ਫਸਟ ਸਲੇਟ ਵੱਲੋਂ ਸੀਨੀਅਰ ਨਾਗਰਿਕਾਂ ਨਾਲ ਮੁਲਾਕਾਤ

ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਸਿਟੀ ਦੀਆਂ 17 ਅਕਤੂਬਰ 2026 ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਸਲੇਟਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸਰੀ ਫਸਟ 2026 ਸਲੇਟ ਵੱਲੋਂ ਸਰੀ ਦੇ ਭਾਈਚਾਰੇ ਦੇ ਮੈਂਬਰਾਂ ਅਤੇ ਸੀਨੀਅਰ ਨਾਗਰਿਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਤਰਜੀਹਾਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।

ਸਰੀ ਫਸਟ ਸਲੇਟ ਵਿੱਚ ਲਿੰਡਾ ਐਨਿਸ ਮੇਅਰ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ, ਜਦਕਿ ਸਲੇਟ ਦੇ ਕੌਂਸਲਰ ਉਮੀਦਵਾਰ ਗਗਨ ਨਾਹਲ ਵੱਲੋਂ ਵੀ ਸਰੀ ਵਾਸੀਆਂ ਅਤੇ ਵੋਟਰਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਨੂੰ ਸਰੀ ਸਿਟੀ ਨਾਲ ਸਬੰਧਤ ਨੀਤੀਆਂ ਅਤੇ ਸਲੇਟ ਦੇ ਚੋਣ ਏਜੰਡੇ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਸੀਨੀਅਰ ਨਾਗਰਿਕਾਂ ਨਾਲ ਗੱਲਬਾਤ ਦੌਰਾਨ ਪਹੁੰਚਯੋਗ ਕਮਿਊਨਿਟੀ ਸੇਵਾਵਾਂ, ਜਨਤਕ ਸੁਰੱਖਿਆ, ਗੁਆਂਢੀ ਪੱਧਰ ਦੇ ਸਰਗਰਮ ਪ੍ਰੋਗਰਾਮਾਂ ਅਤੇ ਹਰ ਉਮਰ ਵਰਗ ਲਈ ਬਿਹਤਰ ਸਹੂਲਤਾਂ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਗਗਨ ਨਾਹਲ ਨੇ ਕਿਹਾ ਕਿ ਚੋਣ ਮੁਹਿੰਮ ਦਾ ਮਕਸਦ ਸਿਰਫ਼ ਵੋਟਰਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਹੀ ਨਹੀਂ, ਸਗੋਂ ਲੋਕਾਂ ਦੀਆਂ ਗੱਲਾਂ ਨੂੰ ਸਿੱਧੇ ਤੌਰ ‘ਤੇ ਸੁਣਨਾ ਅਤੇ ਉਨ੍ਹਾਂ ਦੀਆਂ ਤਰਜੀਹਾਂ ਨੂੰ ਸਮਝਣਾ ਵੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕ ਸਰੀ ਦੇ ਭਾਈਚਾਰੇ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੇ ਤਜਰਬੇ ਤੇ ਸੁਝਾਅ ਸ਼ਹਿਰ ਦੀਆਂ ਭਵਿੱਖੀ ਨੀਤੀਆਂ ਲਈ ਮਹੱਤਵਪੂਰਨ ਹਨ।

ਸਰੀ ਫਸਟ ਵੱਲੋਂ ਭਾਈਚਾਰੇ ਦੇ ਮੈਂਬਰਾਂ ਦਾ ਉਨ੍ਹਾਂ ਵੱਲੋਂ ਸਾਂਝੇ ਕੀਤੇ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਲਈ ਧੰਨਵਾਦ ਕੀਤਾ ਗਿਆ। ਸਲੇਟ ਵੱਲੋਂ ਇੱਕ ਮਜ਼ਬੂਤ, ਸੁਰੱਖਿਅਤ ਅਤੇ ਹਰ ਪੀੜ੍ਹੀ ਲਈ ਸਮਾਵੇਸ਼ੀ ਸਰੀ ਬਣਾਉਣ ਦਾ ਸੰਕਲਪ ਪ੍ਰਗਟਾਇਆ ਗਿਆ।

 

Google search engine
Google search engine