HomeGlobalਪੰਜਾਬੀਆਂ ਲਈ ਵੱਡੀ ਰਾਹਤ! 29 ਅਕਤੂਬਰ ਤੋਂ ਅੰਮ੍ਰਿਤਸਰ ਤੋਂ ਅਬੂ ਧਾਬੀ ਲਈ...

ਪੰਜਾਬੀਆਂ ਲਈ ਵੱਡੀ ਰਾਹਤ! 29 ਅਕਤੂਬਰ ਤੋਂ ਅੰਮ੍ਰਿਤਸਰ ਤੋਂ ਅਬੂ ਧਾਬੀ ਲਈ ਸਿੱਧੀ ਉਡਾਣ

ਏਅਰ ਇੰਡੀਆ ਐਕਸਪ੍ਰੈੱਸ ਹਫ਼ਤੇ ਵਿੱਚ ਤਿੰਨ ਦਿਨ ਚਲਾਏਗੀ ਸੇਵਾ; ਪੰਜਾਬ ਅਤੇ ਯੂਏਈ ਵਿਚਕਾਰ ਹਵਾਈ ਸੰਪਰਕ ਹੋਵੇਗਾ ਹੋਰ ਮਜ਼ਬੂਤ

ਪੰਜਾਬ ਤੋਂ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ 29 ਅਕਤੂਬਰ ਤੋਂ ਅੰਮ੍ਰਿਤਸਰ ਅਤੇ ਅਬੂ ਧਾਬੀ ਵਿਚਕਾਰ ਸਿੱਧੀ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਵੀਂ ਉਡਾਣ ਨਾਲ ਪੰਜਾਬ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿੱਧਾ ਹਵਾਈ ਸੰਪਰਕ ਮਿਲੇਗਾ ਅਤੇ ਦਿੱਲੀ ਜਾਂ ਕਿਸੇ ਹੋਰ ਹਵਾਈ ਅੱਡੇ ਰਾਹੀਂ ਜਾਣ ਦੀ ਲੋੜ ਘੱਟ ਹੋਵੇਗੀ।

ਉਪਲਬਧ ਬੁਕਿੰਗ ਜਾਣਕਾਰੀ ਅਨੁਸਾਰ ਇਹ ਸਿੱਧੀ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਚਲਾਈ ਜਾਵੇਗੀ। ਅੰਮ੍ਰਿਤਸਰ ਤੋਂ ਇਹ ਸੇਵਾ ਵੀਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਉਪਲਬਧ ਹੋਵੇਗੀ।

ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਅੰਮ੍ਰਿਤਸਰ ਤੋਂ ਉਡਾਣ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਰਾਤ 11:50 ਵਜੇ ਅਬੂ ਧਾਬੀ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਨੂੰ ਅਬੂ ਧਾਬੀ ਤੋਂ ਰਾਤ 12:55 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਅੰਮ੍ਰਿਤਸਰ ਤੋਂ ਅਬੂ ਧਾਬੀ ਤੱਕ ਉਡਾਣ ਦਾ ਸਮਾਂ ਲਗਭਗ 4 ਘੰਟੇ 40 ਮਿੰਟ ਹੋਵੇਗਾ, ਜਦੋਂ ਕਿ ਅਬੂ ਧਾਬੀ ਤੋਂ ਅੰਮ੍ਰਿਤਸਰ ਦੀ ਵਾਪਸੀ ਯਾਤਰਾ ਕਰੀਬ 3 ਘੰਟੇ 50 ਮਿੰਟ ਵਿੱਚ ਪੂਰੀ ਹੋਵੇਗੀ।

ਇਸ ਨਵੀਂ ਸਿੱਧੀ ਸੇਵਾ ਨਾਲ ਖਾਸ ਤੌਰ ’ਤੇ ਉਨ੍ਹਾਂ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਜੋ ਰੁਜ਼ਗਾਰ, ਪਰਿਵਾਰਕ ਕਾਰਨਾਂ ਜਾਂ ਕਾਰੋਬਾਰੀ ਕੰਮਾਂ ਲਈ ਪੰਜਾਬ ਅਤੇ ਅਬੂ ਧਾਬੀ ਵਿਚਕਾਰ ਅਕਸਰ ਯਾਤਰਾ ਕਰਦੇ ਹਨ। ਹੁਣ ਤੱਕ ਅਬੂ ਧਾਬੀ ਜਾਣ ਵਾਲੇ ਕਈ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਲੈਣੀ ਪੈਂਦੀ ਸੀ ਜਾਂ ਅੰਮ੍ਰਿਤਸਰ ਤੋਂ ਦੁਬਈ ਜਾਂ ਸ਼ਾਰਜ਼ਾਹ ਪਹੁੰਚ ਕੇ ਅੱਗੇ ਸੜਕ ਰਸਤੇ ਅਬੂ ਧਾਬੀ ਜਾਣਾ ਪੈਂਦਾ ਸੀ।

‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਅਬੂ ਧਾਬੀ ਲਈ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਪੰਜਾਬ ਦੇ ਯਾਤਰੀਆਂ ਦਾ ਸਮਾਂ ਅਤੇ ਯਾਤਰਾ ਦੀ ਪ੍ਰੇਸ਼ਾਨੀ ਦੋਵੇਂ ਘੱਟ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਪੰਜਾਬ ਤੋਂ ਅਬੂ ਧਾਬੀ ਜਾਣ ਵਾਲੇ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰੀ ਯਾਤਰੀਆਂ ਨੂੰ ਵਿਸ਼ੇਸ਼ ਲਾਭ ਮਿਲੇਗਾ।

ਮੁਹਿੰਮ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਅਬੂ ਧਾਬੀ ਨਾਲ ਸਿੱਧਾ ਹਵਾਈ ਸੰਪਰਕ ਜੁੜਨ ਨਾਲ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਮਹੱਤਤਾ ਹੋਰ ਵਧੇਗੀ। ਉਨ੍ਹਾਂ ਮੁਤਾਬਕ ਸਮਾਂ-ਸਾਰਣੀ ਵਿੱਚ ਕੀਤੇ ਜਾ ਰਹੇ ਬਦਲਾਅ ਤੋਂ ਬਾਅਦ ਅੰਮ੍ਰਿਤਸਰ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਦੁਬਈ, ਸ਼ਾਰਜ਼ਾਹ ਅਤੇ ਅਬੂ ਧਾਬੀ ਲਈ ਹਫ਼ਤਾਵਾਰੀ ਉਡਾਣਾਂ ਦੀ ਗਿਣਤੀ ਵਧ ਕੇ 31 ਤੱਕ ਪਹੁੰਚਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਅਤੇ ਕੰਮ ਕਰਦੇ ਹਨ, ਇਸ ਲਈ ਅੰਮ੍ਰਿਤਸਰ ਤੋਂ ਹੋਰ ਖਾੜੀ ਸ਼ਹਿਰਾਂ ਲਈ ਵੀ ਸਿੱਧੀਆਂ ਉਡਾਣਾਂ ਦੀ ਲੋੜ ਹੈ। ਉਨ੍ਹਾਂ ਏਅਰ ਇੰਡੀਆ ਐਕਸਪ੍ਰੈੱਸ ਸਮੇਤ ਹੋਰ ਭਾਰਤੀ ਹਵਾਈ ਕੰਪਨੀਆਂ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਤੋਂ ਮਸਕਟ ਅਤੇ ਕੁਵੈਤ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ’ਤੇ ਵਿਚਾਰ ਕੀਤਾ ਜਾਵੇ।

ਅੰਮ੍ਰਿਤਸਰ ਤੋਂ ਅਬੂ ਧਾਬੀ ਲਈ ਨਵੀਂ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਵਿੱਚ ਹੋਰ ਵਾਧਾ ਹੋਵੇਗਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਆਪਣੇ ਵਤਨ ਨਾਲ ਜੁੜਨਾ ਵੀ ਹੋਰ ਸੁਖਾਲਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments