HomeCanadaਮਾਈਕ ਸਟਾਰਚੁਕ ਵਲੋਂ ਸਰੀ-ਕਲੋਵਰਡੇਲ ਤੋਂ ਫਰੇਜ਼ਰ ਵੈਲੀ ਤੱਕ ਵੈਸਟ ਕੋਸਟ ਐਕਸਪ੍ਰੈਸ ਰੇਲ...

ਮਾਈਕ ਸਟਾਰਚੁਕ ਵਲੋਂ ਸਰੀ-ਕਲੋਵਰਡੇਲ ਤੋਂ ਫਰੇਜ਼ਰ ਵੈਲੀ ਤੱਕ ਵੈਸਟ ਕੋਸਟ ਐਕਸਪ੍ਰੈਸ ਰੇਲ ਸੇਵਾ ਲਿਆਉਣ ਦਾ ਵਾਅਦਾ

ਸਰੀ :- ਇਮੈਜਿਨ ਸਰੀ ਸਲੇਟ ਦੇ ਆਗੂ ਮਾਈਕ ਸਟਾਰਚੁਕ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਰੀ ਵਿੱਚ ‘ਵੈਸਟ ਕੋਸਟ ਐਕਸਪ੍ਰੈਸ’ (West Coast Express) ਰੇਲ ਸੇਵਾ ਲਿਆਉਣ ਦਾ ਵਾਅਦਾ ਕੀਤਾ ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਰੇਲ ਸੇਵਾ ਸਕਾਟ ਰੋਡ ਤੋਂ ਨਿਊਟਨ ਅਤੇ ਕਲੋਵਰਡੇਲ ਹੁੰਦੇ ਹੋਏ ਫਰੇਜ਼ਰ ਵੈਲੀ ਤੱਕ ਹੋਵੇਗੀ। ਸਰੀ ਦੇ ਵਸਨੀਕਾਂ ਲਈ ਇਸ ਰੇਲ ਸੇਵਾ ਦੀ ਗੱਲ ਕਰਨਾ ਅਜਿਹੇ ਸਮੇਂ ਬਿਲਕੁਲ ਉਚਿਤ ਜਦੋਂ ਸੂਬਾ ਆਪਣੀ ਯਾਤਰੀ ਰੇਲ ਰਣਨੀਤੀ ਤਿਆਰ ਕਰ ਰਿਹਾ ਹੈ।

ਉਹਨਾਂ ਹੋਰ ਦੱਸਿਆ ਕਿ 1995 ਤੋਂ, ਵੈਸਟ ਕੋਸਟ ਐਕਸਪ੍ਰੈਸ ਫਰੇਜ਼ਰ ਦਰਿਆ ਦੇ ਉੱਤਰੀ ਪਾਸੇ ਮਿਸ਼ਨ ਤੋਂ ਡਾਊਨਟਾਊਨ ਵੈਨਕੂਵਰ ਤੱਕ ਯਾਤਰੀਆਂ ਨੂੰ ਸਫਰ ਸਹੂਲਤ ਪ੍ਰਦਾਨ ਕਰ ਰਹੀ ਹੈ। ਇਸੇ ਸਮੇਂ ਸਾਊਥ ਵਾਲੇ ਪਾਸੇ—ਜਿੱਥੇ ਖੇਤਰ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਰੀ ਸ਼ਹਿਰ ਸਥਿਤ ਹੈ—ਅਜਿਹੀ ਕੋਈ ਰੇਲ ਸੇਵਾ ਨਹੀਂ ਹੈ। ਸਰੀ ਦੀ ਆਬਾਦੀ ਲਗਭਗ 7,00,000 ਹੈ ਪਰ ਇੱਥੇ ਰੋਜ਼ਾਨਾ ਰੇਲ ਸਫਰ ਸਹੂਲਤ ਦਾ ਇੱਕ ਕਿਲੋਮੀਟਰ ਵੀ ਰੂਟ ਨਹੀਂ ਹੈ।

‘ਇਮੈਜਿਨ ਸਰੀ’ ਕੌਂਸਲ ਆਪਣੇ ਪਹਿਲੇ 100 ਦਿਨਾਂ ਵਿੱਚ ਸੂਬਾਈ ਰੇਲ ਰਣਨੀਤੀ ਲਈ ਇੱਕ ਰਸਮੀ ਤਜਵੀਜ਼ ਪੇਸ਼ ਕਰੇਗੀ ਜਿਸ ਤਹਿਤ ਸ਼ਹਿਰ ਦੀ ਆਪਣੀ ਯੋਜਨਾਬੰਦੀ ਵਿੱਚ ਨਿਊਟਨ ਅਤੇ ਕਲੋਵਰਡੇਲ ਰਾਹੀਂ ਰੇਲ ਲਈ ਰਸਤਾ ਵੀ ਸੁਰੱਖਿਅਤ ਕਰੇਗੀ। ਟ੍ਰਾਂਸਲਿੰਕ ਤੇ ਸੂਬੇ ਨਾਲ ਮਿਲ ਕੇ ਕਾਰੋਬਾਰੀ ਯੋਜਨਾ ਤਿਆਰ ਕਰੇਗੀ। ਅਸੀਂ ਹਰ ਤਿਮਾਹੀ ਇਹ ਜਾਣਕਾਰੀ ਜਨਤਕ ਕਰਾਂਗੇ ਕਿ ਉਹਨਾਂ ਟ੍ਰਾਂਸਲਿੰਕ ਤੋਂ ਕੀ ਮੰਗਿਆ ਸੀ ਅਤੇ ਕੀ ਹਾਸਲ ਕੀਤਾ। ਉਹਨਾਂ ਹੋਰ ਕਿਹਾ ਕਿ ਜੇਕਰ ਵੈਨਕੂਵਰ ਤੋਂ ਸਿਆਟਲ ਅਤੇ ਪੋਰਟਲੈਂਡ ਤੱਕ ਹਾਈ-ਸਪੀਡ ਰੇਲ ਲਾਈਨ ਦਾ ਪ੍ਰਾਜੈਕਟ ਅੱਗੇ ਵਧਦਾ ਹੈ, ਤਾਂ ਸਰੀ ਸ਼ਹਿਰ ਦੀ ਜ਼ਮੀਨ ਅਤੇ ਤੇਜ਼-ਰਫ਼ਤਾਰ ਯੋਜਨਾਬੰਦੀ ਦੀ ਪੇਸ਼ਕਸ਼ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਨੂੰ ਇੱਕ ਸਟੇਸ਼ਨ ਮਿਲ ਸਕੇ।

ਸਟਾਰਚੁਕ ਨੇ ਹੋਰ ਕਿਹਾ, “ਮੈਂ ਉਸ ਕਮੇਟੀ ਦਾ ਹਿੱਸਾ ਰਿਹਾ ਹਾਂ ਜੋ ਇਹ ਤੈਅ ਕਰਦੀ ਹੈ ਕਿ ਸੂਬਾ ਕੀ ਖਰਚ ਕਰ ਸਕਦਾ ਹੈ। ਰੇਲ ਲਈ ਪੈਸਾ ਮੌਜੂਦ ਹੈ। ਸਵਾਲ ਇਹ ਹੈ ਕਿ ਕੌਣ ਸਹੀ ਯੋਜਨਾ ਦੇ ਨਾਲ ਇਸਦੀ ਮੰਗ ਕਰਦਾ ਹੈ।ਇੰਨੇ ਵੱਡੇ ਸ਼ਹਿਰ ਵਿੱਚ ਯਾਤਰੀ ਰੇਲ ਦਾ ਨਾ ਹੋਣਾ ਕਿਸੇ ਭੂਗੋਲਿਕ ਕਾਰਨਾਂ ਕਰਕੇ ਨਹੀਂ ਹੈ। ਇਹ ਸਿਟੀ ਹਾਲ ਦੀ ਅਸਫਲਤਾ ਹੈ ਜਿਸਨੇ ਕਦੇ ਇਸ ਮੁੱਦੇ ਨੂੰ ਸਹੀ ਢੰਗ ਨਾਲ ਨਹੀਂ ਉਠਾਇਆ। ਉਹਨਾਂ ਸਰੀ ਨਿਵਾਸੀਆਂ ਦੀ ਸਹੂਲਤ ਲਈ ਇਸਨੂੰ ਵੱਡਾ ਮੁੱਦਾ ਦੱਸਦਿਆਂ ਕਿਹਾ ਕਿ ਇਮੈਜਿਨ ਸਰੀ ਵੋਲੰ ਆਪਣਾ ਪੂਰਾ ਚੋਣ ਮਨੋਰਥ ਅਗਲੇ ਦਿਨਾਂ ਵਿਚ ਜਾਰੀ ਕੀਤਾ ਜਾਵੇਗਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments