HomeCanadaਮਾਤਾ ਚਰਨਜੀਤ ਕੌਰ ਗਿੱਲ ਦਾ ਸਦੀਵੀ ਵਿਛੋੜਾ

ਮਾਤਾ ਚਰਨਜੀਤ ਕੌਰ ਗਿੱਲ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ 27 ਸਤੰਬਰ ਨੂੰ ਐਡਮੰਟਨ ਵਿਖੇ

ਐਡਮੰਟਨ, ਅਲਬਰਟਾ (ਮਾਂਗਟ ) ਤਲਵਿੰਦਰ ਸਿੰਘ ਗਿੱਲ ਤੇ ਹਰਜੀਤ ਸਿੰਘ ਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਚਰਨਜੀਤ ਕੌਰ ਗਿੱਲ ਦਾ 21 ਸਤੰਬਰ, 2026 ਨੂੰ ਅਚਾਨਕ ਦਿਹਾਂਤ ਹੋ ਗਿਆ। ਸਵਰਗਵਾਸੀ ਮਾਤਾ ਚਰਨਜੀਤ ਕੌਰ ਗਿੱਲ ਆਪਣੇ ਪਿੱਛੇ ਦੋ ਲੜਕੇ ਤਲਵਿੰਦਰ ਸਿੰਘ, ਹਰਜੀਤ ਸਿੰਘ ਗਿੱਲ ਤੇ ਇੱਕ ਲੜਕੀ ਹਰਵਿੰਦਰ ਕੌਰ ਦਾ ਭਰਿਆਂ ਬਾਗ ਪਰਿਵਾਰ ਛੱਡ ਗਏ ਹਨ| ਉਨ੍ਹਾਂ ਦਾ ਪਿਛਲਾ ਪਿੰਡ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਪਿਰਥੀਪੁਰ ਸੀ, ਉਹ ਪਿਛਲੇ ਲੰਮੇਂ ਸਮੇਂ ਤੋਂ ਆਪਣੇ ਬੇਟੇ ਹਰਜੀਤ ਗਿੱਲ ਕੋਲ ਰਹਿੰਦੇ ਸਨ|

ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚਰਨਜੀਤ ਕੌਰ ਗਿੱਲ ਦਾ ਅੰਤਿਮ ਸੰਸਕਾਰ ਐਤਵਾਰ, 27 ਸਤੰਬਰ, 2026 ਨੂੰ ਸਵੇਰੇ 1ਵਜੇ Edmonton Crematorium & Funeral Home, 6403 Roper Rd NW, Edmonton, AB ਵਿਖੇ ਕੀਤਾ ਜਾਵੇਗਾ।

ਇਸ ਉਪਰੰਤ ਦੁਪਹਿਰ 3 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਾਠ ਅਤੇ ਅਰਦਾਸ ਹੋਵੇਗੀ। ਵਧੇਰੇ ਜਾਣਕਾਰੀ ਲਈ ਉਹਨਾਂ ਦੇ ਬੇਟੇ ਹਰਜੀਤ ਗਿੱਲ ਨਾਲ 780-340-6080 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments