HomeCanadaਸਰੀ ਕੌਂਸਲ ਦੀ ਦੌੜ ’ਚ ਆਜ਼ਾਦ ਉਮੀਦਵਾਰ ਵਿੱਕ ਉੱਪਲ ਨੇ ਤੇਜ਼ ਕੀਤੀ...

ਸਰੀ ਕੌਂਸਲ ਦੀ ਦੌੜ ’ਚ ਆਜ਼ਾਦ ਉਮੀਦਵਾਰ ਵਿੱਕ ਉੱਪਲ ਨੇ ਤੇਜ਼ ਕੀਤੀ ਚੋਣ ਮੁਹਿੰਮ

ਪਾਇਲ ਬਿਜ਼ਨਸ ਸੈਂਟਰ ’ਚ ਹੋਈ ਚੋਣ ਰੈਲੀ ਦੌਰਾਨ ਸਮਰਥਕਾਂ ਦੀ ਸ਼ਮੂਲੀਅਤ, ਨੌਜਵਾਨਾਂ ਨੂੰ ਸਿਆਸਤ ’ਚ ਅੱਗੇ ਆਉਣ ਦਾ ਦਿੱਤਾ ਸੱਦਾ

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਸਿਟੀ ਕੌਂਸਲ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਦੀ ਚੋਣ ਲੜ ਰਹੇ ਵਿੱਕ ਉੱਪਲ ਵੱਲੋਂ ਆਪਣੀ ਚੋਣ ਮੁਹਿੰਮ ਤਹਿਤ ਪਾਇਲ ਬਿਜ਼ਨਸ ਸੈਂਟਰ ਸਥਿਤ ਪੰਜਾਬ ਬੈਂਕੁਟ ਹਾਲ ਵਿੱਚ ਇੱਕ ਚੋਣ ਰੈਲੀ ਕਰਵਾਈ ਗਈ। ਸਮਾਗਮ ਵਿੱਚ ਉਨ੍ਹਾਂ ਦੇ ਸਮਰਥਕਾਂ, ਕਮਿਊਨਿਟੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਵਿੱਕ ਉੱਪਲ ਨੇ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਸੇ ਸਲੇਟ ਨਾਲ ਜੁੜਨ ਦੀ ਬਜਾਏ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਦਾ ਮਕਸਦ ਸਰੀ ਦੇ ਵਸਨੀਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੇ ਮੁੱਦਿਆਂ ਅਤੇ ਤਰਜੀਹਾਂ ਨੂੰ ਸਾਹਮਣੇ ਲਿਆਉਣਾ ਹੈ।

ਉੱਪਲ ਨੇ ਆਪਣੇ ਸੰਬੋਧਨ ਦੌਰਾਨ ਸਰੀ ਦੇ ਵਿਕਾਸ ਅਤੇ ਸ਼ਹਿਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕਰਦਿਆਂ ਵੋਟਰਾਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਿਆਸਤ ਅਤੇ ਜਨਤਕ ਜੀਵਨ ਵਿੱਚ ਵਧੇਰੇ ਭਾਗੀਦਾਰੀ ਸਮੇਂ ਦੀ ਲੋੜ ਹੈ ਅਤੇ ਨਵੀਂ ਪੀੜ੍ਹੀ ਨੂੰ ਸ਼ਹਿਰ ਦੇ ਭਵਿੱਖ ਨਾਲ ਜੁੜੇ ਫੈਸਲਿਆਂ ਵਿੱਚ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਸਕੂਲ ਟਰੱਸਟੀ ਦੀ ਚੋਣ ਲੜ ਰਹੇ ਨੂਰ ਚੀਮਾ ਅਤੇ ਗੁਰਲੀਨ ਚਾਹਲ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਆਪਣੀ ਚੋਣ ਮੁਹਿੰਮ ਲਈ ਵੋਟਰਾਂ ਤੋਂ ਸਹਿਯੋਗ ਮੰਗਿਆ।

ਸਮਾਗਮ ਦੌਰਾਨ ਗਾਇਕ ਧੀਰਾ ਗਿੱਲ, ਸੰਧੂ ਸਾਈਆਂ ਵਾਲਾ, ਸੁਰਿੰਦਰ ਭਲਵਾਨ ਅਤੇ ਹਰਿੰਦਰ ਸਿੰਘ ਸਭਰਾ ਨੇ ਗੀਤਾਂ ਦੀ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੀ.ਜੇ. ਸਿੱਧੂ ਨੇ ਨਿਭਾਈ।

ਇਸ ਮੌਕੇ ਨਵਲਪ੍ਰੀਤ ਰੰਗੀ, ਦਵਿੰਦਰ ਲਿੱਟ, ਬਲਰਾਮ ਬੱਲੀ, ਗੁਰਜੀਤ ਸਿੰਘ, ਜੱਗਾ ਰਾਣਾ, ਨਰਿੰਦਰ ਭੰਗੂ, ਖੁਸ਼ਵੰਤ ਸਿੰਘ, ਅਰਸ਼ਦੀਪ ਸਿੰਘ, ਦਿਲਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸੂਚ, ਸ਼ਮਾ ਗਿੱਲ, ਜਗਪਾਲ ਸਿੰਘ ਅਤੇ ਭਿੰਦਾ ਖਾਨਕਾਠ ਸਮੇਤ ਹੋਰ ਕਮਿਊਨਿਟੀ ਮੈਂਬਰ ਵੀ ਹਾਜ਼ਰ ਸਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments