HomeCanadaਸਰੀ ਕੌਂਸਲ ਦੀ ਚੋਣ ਮੈਦਾਨ ’ਚ ਪਰਮਿੰਦਰ ਚੌਹਾਨ

ਸਰੀ ਕੌਂਸਲ ਦੀ ਚੋਣ ਮੈਦਾਨ ’ਚ ਪਰਮਿੰਦਰ ਚੌਹਾਨ

ਇਮੈਜਿਨ ਸਰੀ ਵੱਲੋਂ ਕੌਂਸਲਰ ਉਮੀਦਵਾਰ, ਕਾਰੋਬਾਰ ਅਤੇ ਭਾਈਚਾਰਕ ਸੇਵਾ ਦੇ ਤਜਰਬੇ ਨਾਲ ਲੋਕਾਂ ਵਿਚ ਪਹੁੰਚ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )— ਉੱਘੇ ਇੰਸ਼ੋਰੈਂਸ ਅਤੇ ਫਾਇਨੈਂਸ਼ੀਅਲ ਸਲਾਹਕਾਰ, ਲਾਈਫਵਾਈਜ਼ ਫਾਇਨੈਂਸ਼ੀਅਲ ਗਰੁੱਪ ਦੇ ਪ੍ਰੈਜ਼ੀਡੈਂਟ ਤੇ ਸੀ.ਈ.ਓ. ਪਰਮਿੰਦਰ ਚੌਹਾਨ ਸਰੀ ਦੀਆਂ ਮਿਊਂਸਪਲ ਚੋਣਾਂ ਵਿੱਚ ਮਾਈਕ ਸਟਾਰਚੁਕ ਦੀ ਅਗਵਾਈ ਵਾਲੀ ਇਮੈਜਿਨ ਸਰੀ ਸਲੇਟ ਵੱਲੋਂ ਕੌਂਸਲਰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।

ਪਿਛਲੇ ਕਰੀਬ 34 ਸਾਲਾਂ ਤੋਂ ਸਰੀ ਵਿੱਚ ਰਹਿ ਰਹੇ ਚੌਹਾਨ ਦਾ ਸਰੀ-ਨਿਊਟਨ ਇਲਾਕੇ ਨਾਲ ਲੰਮਾ ਨਾਤਾ ਹੈ। ਪੰਜਾਬ ਤੋਂ ਕੈਨੇਡਾ ਆਉਣ ਤੋਂ ਬਾਅਦ ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿੱਚ ਵੱਖ-ਵੱਖ ਕੰਮ ਕਰਦਿਆਂ ਆਪਣੀ ਪੜ੍ਹਾਈ ਨੂੰ ਅੱਗੇ ਵਧਾਇਆ ਅਤੇ ਬਾਅਦ ਵਿੱਚ ਇੰਸ਼ੋਰੈਂਸ ਤੇ ਫਾਇਨੈਂਸ਼ੀਅਲ ਸੇਵਾਵਾਂ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਇਆ।

ਲੰਮੇ ਸਮੇਂ ਤੱਕ ਫਾਇਨੈਂਸ਼ੀਅਲ ਇੰਡਸਟਰੀ ਵਿੱਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਈਫਵਾਈਜ਼ ਫਾਇਨੈਂਸ਼ੀਅਲ ਗਰੁੱਪ ਦੀ ਸਥਾਪਨਾ ਕੀਤੀ, ਜਿਸ ਦੀ ਉਹ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਵਜੋਂ ਅਗਵਾਈ ਕਰ ਰਹੇ ਹਨ। ਕਾਰੋਬਾਰੀ ਖੇਤਰ ਦੇ ਨਾਲ-ਨਾਲ ਉਹ ਕਈ ਭਾਈਚਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਰਹੇ ਹਨ।

ਚੌਹਾਨ ‘ਪਰਮਿੰਦਰ ਚੌਹਾਨ ਫਾਊਂਡੇਸ਼ਨ’ ਦੇ ਸੰਸਥਾਪਕ ਡਾਇਰੈਕਟਰ ਹਨ। ਉਹ ਸਰੀ ਬੋਰਡ ਆਫ਼ ਟਰੇਡ ਦੇ ਸਾਬਕਾ ਡਾਇਰੈਕਟਰ, ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਦੇ ਡਾਇਰੈਕਟਰ ਅਤੇ ਸਰੀ ਨਿਊਟਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਾਊਥ ਏਸ਼ੀਅਨ ਹੈਲਥ ਫੰਡ ਦੇ ਬੋਰਡ ਨਾਲ ਵੀ ਜੁੜੇ ਹੋਏ ਹਨ।

ਸਿੱਖਿਆ ਦੇ ਖੇਤਰ ਵਿੱਚ ਵੀ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਸਹਾਇਤਾ ਲਈ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ। ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਐਂਟਰਪ੍ਰਨਿਓਰੀਅਲ ਲੀਡਰਸ਼ਿਪ ਨਾਲ ਸਬੰਧਤ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਹਾਇਤਾ ਉਨ੍ਹਾਂ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਹੈ।

ਚੌਹਾਨ ਦਾ ਕਹਿਣਾ ਹੈ ਕਿ ਸਰੀ ਤੇਜ਼ੀ ਨਾਲ ਵਿਕਸਤ ਹੋ ਰਿਹਾ ਸ਼ਹਿਰ ਹੈ ਅਤੇ ਇਸ ਵਿਕਾਸ ਦੇ ਨਾਲ ਜਨਤਕ ਸੁਰੱਖਿਆ, ਬੁਨਿਆਦੀ ਸਹੂਲਤਾਂ, ਪਰਿਵਾਰਾਂ ਦੀਆਂ ਲੋੜਾਂ ਅਤੇ ਜੀਵਨ ਪੱਧਰ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸੇ ਸੋਚ ਨਾਲ ਉਨ੍ਹਾਂ ਨੇ ਇਮੈਜਿਨ ਸਰੀ ਦੀ ਟੀਮ ਨਾਲ ਜੁੜ ਕੇ ਕੌਂਸਲਰ ਦੀ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਮੁਤਾਬਕ ਉਹ ਸਿਟੀ ਕੌਂਸਲ ਵਿੱਚ ਇੱਕ ਪੇਸ਼ੇਵਰ, ਪਿਤਾ, ਗੁਆਂਢੀ ਅਤੇ ਲੰਮੇ ਸਮੇਂ ਤੋਂ ਸਰੀ ਦੇ ਵਸਨੀਕ ਵਜੋਂ ਆਪਣਾ ਤਜਰਬਾ ਲੈ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚੋਣ ਮੁਹਿੰਮ ਦਾ ਕੇਂਦਰ ਸਰੀ ਦਾ ਯੋਜਨਾਬੱਧ ਵਿਕਾਸ, ਲੋਕ ਸੇਵਾ ਅਤੇ ਸ਼ਹਿਰ ਦੇ ਭਵਿੱਖ ਲਈ ਕੰਮ ਕਰਨਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments