HomePunjab Newsਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਨੂੰ ਸਲਾਮ, ਵਿਕਰਮਜੀਤ ਸਾਹਨੀ ਵੱਲੋਂ 25 ਲੱਖ...

ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਨੂੰ ਸਲਾਮ, ਵਿਕਰਮਜੀਤ ਸਾਹਨੀ ਵੱਲੋਂ 25 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ

ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਦੇ ਕਾਕਪਿਟ ’ਚ ਹਮਲੇ ਦੇ ਬਾਵਜੂਦ ਕੈਪਟਨ ਨੇ ਦਿਖਾਇਆ ਹੌਸਲਾ, ਕਰੀਬ 170 ਯਾਤਰੀਆਂ ਦੀ ਜਾਨ ਬਚਾਉਣ ਲਈ ਮਿਲੇਗਾ ‘ਸਮਿਤ ਮੱਛਾਰ ਬਹਾਦਰੀ ਪੁਰਸਕਾਰ’

ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਨੇ ਕੈਪਟਨ ਸਮਿਤ ਮੱਛਾਰ ਲਈ 25 ਲੱਖ ਰੁਪਏ ਦੇ ‘ਸਮਿਤ ਮੱਛਾਰ ਬਹਾਦਰੀ ਪੁਰਸਕਾਰ’ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਕੈਪਟਨ ਮੱਛਾਰ ਵੱਲੋਂ ਦੁਬਈ ਤੋਂ ਤੇਲ ਅਵੀਵ ਜਾ ਰਹੀ ਇੱਕ ਉਡਾਣ ਦੌਰਾਨ ਕਾਕਪਿਟ ਵਿੱਚ ਹੋਏ ਜਾਨਲੇਵਾ ਹਮਲੇ ਦੇ ਬਾਵਜੂਦ ਦਿਖਾਈ ਗਈ ਹਿੰਮਤ, ਸੂਝ-ਬੂਝ ਅਤੇ ਹੌਸਲੇ ਲਈ ਦਿੱਤਾ ਜਾਵੇਗਾ।

ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਦੇ ਕਾਕਪਿਟ ਵਿੱਚ ਕੈਪਟਨ ਮੱਛਾਰ ’ਤੇ ਹਮਲਾ ਹੋਇਆ ਸੀ। ਹਮਲੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਥਿਤੀ ਨੂੰ ਸਮਝਦਾਰੀ ਨਾਲ ਸੰਭਾਲਿਆ। ਉਨ੍ਹਾਂ ਦੀ ਸੂਝ-ਬੂਝ ਅਤੇ ਹਿੰਮਤ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਉਡਾਣ ਵਿੱਚ ਸਵਾਰ ਕਰੀਬ 170 ਯਾਤਰੀਆਂ ਦੀ ਜਾਨ ਬਚ ਗਈ।

ਵਿਕਰਮਜੀਤ ਸਿੰਘ ਸਾਹਨੀ ਨੇ ਕੈਪਟਨ ਮੱਛਾਰ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਹੀ ਮੁਸ਼ਕਲ ਅਤੇ ਜਾਨਲੇਵਾ ਹਾਲਾਤ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਕਿਹਾ ਕਿ ਅਜਿਹੀ ਹਿੰਮਤ ਭਾਰਤ ਦੀ ਅਸਲੀ ਪਛਾਣ ਹੈ ਅਤੇ ਕੈਪਟਨ ਮੱਛਾਰ ਦੀ ਬਹਾਦਰੀ ਤੋਂ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।

ਸਾਹਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੈਪਟਨ ਸਮਿਤ ਮੱਛਾਰ ਨੂੰ ਅਸ਼ੋਕ ਚੱਕਰ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਵਿਚਾਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਮੱਛਾਰ ਵੱਲੋਂ ਦਿਖਾਈ ਗਈ ਹਿੰਮਤ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ।

ਸਾਹਨੀ ਨੇ ਕਿਹਾ ਕਿ ਸਨ ਫਾਊਂਡੇਸ਼ਨ ਗਰੀਬ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਦੀ ਮਦਦ ਕਰਨ ਲਈ ਕੰਮ ਕਰ ਰਹੀ ਹੈ। ਸੰਸਥਾ ਵੱਲੋਂ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਹਵਾਬਾਜ਼ੀ ਸਮੇਤ ਲਗਭਗ 20 ਵੱਖ-ਵੱਖ ਕੋਰਸਾਂ ਵਿੱਚ ਮੁਫ਼ਤ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਮੱਛਾਰ ਦੇ ਨਾਮ ’ਤੇ ਦਿੱਤਾ ਜਾਣ ਵਾਲਾ ਇਹ ਪੁਰਸਕਾਰ ਸੰਸਥਾ ਦੇ ਇਸ ਉਦੇਸ਼ ਨੂੰ ਹੋਰ ਮਜ਼ਬੂਤ ਕਰੇਗਾ।

ਇਸੇ ਤਹਿਤ ਸੰਸਥਾ ਨੇ ਬਰਨਾਲਾ ਦੀ ਰਹਿਣ ਵਾਲੀ ਕੁਲਵੀਰ ਕੌਰ ਦੀ ਵੀ ਮਦਦ ਕੀਤੀ ਸੀ। ਕੁਲਵੀਰ ਕੌਰ ਦੀ ਮਾਂ ਆਂਗਣਵਾੜੀ ਵਰਕਰ ਹੈ। ਸਨ ਫਾਊਂਡੇਸ਼ਨ ਨੇ ਕੁਲਵੀਰ ਨੂੰ ਭਾਰਤ ਅਤੇ ਦੱਖਣੀ ਅਫ਼ਰੀਕਾ ਵਿੱਚ ਪਾਇਲਟ ਦੀ ਸਿਖਲਾਈ ਹਾਸਲ ਕਰਨ ਵਿੱਚ ਸਹਾਇਤਾ ਕੀਤੀ। ਅੱਜ ਕੁਲਵੀਰ ਕੌਰ ਇੱਕ ਕਮਰਸ਼ੀਅਲ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

ਵਿਕਰਮਜੀਤ ਸਿੰਘ ਸਾਹਨੀ ਨੇ ਅੱਗੇ ਐਲਾਨ ਕੀਤਾ ਕਿ ਸਨ ਫਾਊਂਡੇਸ਼ਨ ਕੈਪਟਨ ਸਮਿਤ ਮੱਛਾਰ ਦੇ ਨਾਮ ’ਤੇ ਵਜ਼ੀਫ਼ਿਆਂ ਰਾਹੀਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਨੌਜਵਾਨਾਂ ਲਈ ਆਪਣੇ ਪਾਇਲਟ ਸਿਖਲਾਈ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤਹਿਤ ਯੋਗ ਨੌਜਵਾਨਾਂ ਨੂੰ ਪਾਇਲਟ ਬਣਨ ਲਈ ਸਿਖਲਾਈ ਹਾਸਲ ਕਰਨ ਵਿੱਚ ਸਹਾਇਤਾ ਦੇਣ ਦਾ ਉਪਰਾਲਾ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments