HomeCanadaਕੈਨੇਡਾ ਵਿੱਚ ਦੋ ਔਰਤਾਂ ਦੀ ਜਾਨ ਬਚਾਉਣ ਵਾਲੇ ਪੰਜਾਬੀ ਮੂਲ ਦੇ ਪੁਲੀਸ...

ਕੈਨੇਡਾ ਵਿੱਚ ਦੋ ਔਰਤਾਂ ਦੀ ਜਾਨ ਬਚਾਉਣ ਵਾਲੇ ਪੰਜਾਬੀ ਮੂਲ ਦੇ ਪੁਲੀਸ ਅਫ਼ਸਰ ਸਮੇਤ ਚਾਰ ਅਧਿਕਾਰੀ ਸਨਮਾਨਿਤ

ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਰੋਕ ਕੇ ਬੰਦੀ ਬਣਾਈਆਂ ਔਰਤਾਂ ਨੂੰ ਸੁਰੱਖਿਅਤ ਕੱਢਿਆ

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਪੁਲੀਸ ਅਫ਼ਸਰ ਸਮੇਤ ਚਾਰ ਪੁਲੀਸ ਅਧਿਕਾਰੀਆਂ ਨੂੰ ਸਟੋਰ ਅੰਦਰ ਦੋ ਔਰਤਾਂ ਨੂੰ ਬੰਦੀ ਬਣਾਉਣ ਵਾਲੇ ਚਾਕੂਧਾਰੀ ਹਮਲਾਵਰ ਵਿਰੁੱਧ ਬਹਾਦਰੀ ਅਤੇ ਤੁਰੰਤ ਕਾਰਵਾਈ ਕਰਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਵੈਨਕੂਵਰ ਪੁਲੀਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 4 ਦਸੰਬਰ 2024 ਨੂੰ ਵਾਪਰੀ ਸੀ। ਘਟਨਾ ਦੀ ਬਾਰੀਕੀ ਨਾਲ ਜਾਂਚ ਅਤੇ ਪੀੜਤ ਔਰਤਾਂ ਦੇ ਬਿਆਨਾਂ ਤੋਂ ਬਾਅਦ ਚਾਰਾਂ ਪੁਲੀਸ ਅਧਿਕਾਰੀਆਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ।

ਜਾਣਕਾਰੀ ਮੁਤਾਬਕ 4 ਦਸੰਬਰ 2024 ਦੀ ਸਵੇਰ ਨੂੰ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬ੍ਰਾਇਨ ਰੌਗਰ ਅਤੇ ਮਾਈਕਲ ਵੂ ਨੂੰ 911 ਰਾਹੀਂ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਡਾਊਨਟਾਊਨ ਸਥਿਤ ਇੱਕ ਰੈਸਟੋਰੈਂਟ ਵਿੱਚ ਦਾਖਲ ਹੋਇਆ ਹੈ ਅਤੇ ਉੱਥੋਂ ਸ਼ਰਾਬ ਅਤੇ ਚਾਕੂ ਚੋਰੀ ਕਰ ਲਏ ਹਨ।

ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਸ਼ੱਕੀ ਵਿਅਕਤੀ ਸਾਹਮਣੇ ਸਥਿਤ ਇੱਕ ਸਟੋਰ ਵਿੱਚ ਦਾਖਲ ਹੋ ਚੁੱਕਾ ਸੀ। ਸਟੋਰ ਅੰਦਰ ਉਸ ਨੇ ਇੱਕ ਮਹਿਲਾ ਕਰਮਚਾਰੀ ’ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੇ ਸਿਰ, ਪਿੱਠ ਅਤੇ ਹੱਥ ’ਤੇ ਸੱਟਾਂ ਲੱਗੀਆਂ। ਇਸ ਦੌਰਾਨ ਜ਼ਖ਼ਮੀ ਔਰਤ ਅਤੇ ਸਟੋਰ ਵਿੱਚ ਮੌਜੂਦ ਇੱਕ ਹੋਰ ਮਹਿਲਾ ਕਰਮਚਾਰੀ ਹਮਲਾਵਰ ਦੇ ਨਾਲ ਅੰਦਰ ਹੀ ਫਸ ਗਈਆਂ।

ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਸਟੋਰ ਵਿੱਚ ਦਾਖਲ ਹੋ ਕੇ ਸਥਿਤੀ ਨੂੰ ਸ਼ਾਂਤ ਕਰਨ ਅਤੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਦੋਂ ਗੱਲਬਾਤ ਰਾਹੀਂ ਸਥਿਤੀ ਕਾਬੂ ਵਿੱਚ ਨਾ ਆਈ ਤਾਂ ਇੱਕ ਕਾਂਸਟੇਬਲ ਨੇ ‘ਕੰਡਕਟਿਡ ਐਨਰਜੀ ਵੈਪਨ’ ਦੀ ਵਰਤੋਂ ਕੀਤੀ, ਜਿਸ ਨੂੰ ਆਮ ਤੌਰ ’ਤੇ ਟੇਜ਼ਰ ਕਿਹਾ ਜਾਂਦਾ ਹੈ। ਇਸ ਦੇ ਬਾਵਜੂਦ ਹਮਲਾਵਰ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

ਇਸ ਤੋਂ ਬਾਅਦ ਹਮਲਾਵਰ ਨੇ ਚਾਕੂ ਹੱਥ ਵਿੱਚ ਲੈ ਕੇ ਦੋਵਾਂ ਔਰਤਾਂ ਵੱਲ ਮੁੜ ਝਪਟਣ ਦੀ ਕੋਸ਼ਿਸ਼ ਕੀਤੀ। ਔਰਤਾਂ ਦੀ ਜਾਨ ਨੂੰ ਤੁਰੰਤ ਖ਼ਤਰਾ ਪੈਦਾ ਹੋਣ ’ਤੇ ਦੂਜੇ ਕਾਂਸਟੇਬਲ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਹਮਲਾਵਰ ਨੂੰ ਰੋਕ ਦਿੱਤਾ ਗਿਆ। ਗੋਲੀ ਲੱਗਣ ਕਾਰਨ ਸ਼ੱਕੀ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਤੋਂ ਤੁਰੰਤ ਬਾਅਦ ਪੁਲੀਸ ਅਧਿਕਾਰੀਆਂ ਨੇ ਦੋਵਾਂ ਪੀੜਤ ਔਰਤਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਨ੍ਹਾਂ ਲਈ ਡਾਕਟਰੀ ਮਦਦ ਦਾ ਪ੍ਰਬੰਧ ਕੀਤਾ। ਪੁਲੀਸ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਨਾਲ ਦੋਵਾਂ ਔਰਤਾਂ ਨੂੰ ਹੋਰ ਖ਼ਤਰੇ ਤੋਂ ਬਚਾਇਆ ਗਿਆ।

ਦੋਵਾਂ ਔਰਤਾਂ ਦੀ ਜਾਨ ਨੂੰ ਪੈਦਾ ਹੋਏ ਗੰਭੀਰ ਖ਼ਤਰੇ ਨੂੰ ਰੋਕਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਿਖਾਈ ਬਹਾਦਰੀ ਅਤੇ ਤੁਰੰਤ ਕਾਰਵਾਈ ਦੇ ਬਦਲੇ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬ੍ਰਾਇਨ ਰੌਗਰ ਅਤੇ ਮਾਈਕਲ ਵੂ ਨੂੰ Chief Constable’s Citation ਨਾਲ ਸਨਮਾਨਿਤ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments