HomeCanadaਵਿਕਟੋਰੀਆ ਮੈਰਾਥਨ ਵਿੱਚ ਸੀਜੇ ਸਿੱਧੂ ਦੇ ਦੋਵੇਂ ਪੁੱਤਰਾਂ ਨੇ 42.2 ਕਿਲੋਮੀਟਰ ਦੀ...

ਵਿਕਟੋਰੀਆ ਮੈਰਾਥਨ ਵਿੱਚ ਸੀਜੇ ਸਿੱਧੂ ਦੇ ਦੋਵੇਂ ਪੁੱਤਰਾਂ ਨੇ 42.2 ਕਿਲੋਮੀਟਰ ਦੀ ਦੌੜ ਕੀਤੀ ਪੂਰੀ

ਰਾਇਲ ਵਿਕਟੋਰੀਆ ਮੈਰਾਥਨ ਵਿੱਚ ਪੁੱਤਰਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਪਿਤਾ ਸੀਜੇ ਸਿੱਧੂ ਨੇ ਪ੍ਰਗਟਾਈ ਖ਼ੁਸ਼ੀ, ਪਰਿਵਾਰ ਲਈ ਬਣਿਆ ਮਾਣਮੱਤਾ ਪਲ

 

ਸਰੀ/ਵਿਕਟੋਰੀਆ (ਮਹੇਸ਼ਇੰਦਰ ਸਿੰਘ ਮਾਂਗਟ): ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਬੀਤੇ ਦਿਨੀਂ ਕਰਵਾਈ ਗਈ ਪ੍ਰਸਿੱਧ ਰਾਇਲ ਵਿਕਟੋਰੀਆ ਮੈਰਾਥਨ ਵਿੱਚ ਸਾਡੇ ਮਿੱਤਰ ਸੀਜੇ ਸਿੱਧੂ ਦੇ ਦੋਵੇਂ ਪੁੱਤਰਾਂ ਨੇ 42.2 ਕਿਲੋਮੀਟਰ ਦੀ ਪੂਰੀ ਮੈਰਾਥਨ ਦੌੜ ਸਫ਼ਲਤਾਪੂਰਵਕ ਮੁਕੰਮਲ ਕਰਕੇ ਆਪਣੇ ਪਰਿਵਾਰ ਦਾ ਮਾਣ ਵਧਾਇਆ।

ਇਸ ਮੈਰਾਥਨ ਵਿੱਚ ਦੋਵਾਂ ਨੌਜਵਾਨਾਂ ਨੇ ਹਿੰਮਤ, ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਸਰੀਰਕ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੌੜ ਪੂਰੀ ਕਰਨ ਦਾ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ।

ਇਸ ਮੌਕੇ ਉਨ੍ਹਾਂ ਦੇ ਪਿਤਾ ਸੀਜੇ ਸਿੱਧੂ ਵੀ ਦੌੜ ਦੀ ਸਮਾਪਤੀ ਵਾਲੇ ਸਥਾਨ ‘ਤੇ ਮੌਜੂਦ ਸਨ। ਆਪਣੇ ਦੋਵੇਂ ਪੁੱਤਰਾਂ ਨੂੰ ਮੈਰਾਥਨ ਦੀ ਫਿਨਿਸ਼ ਲਾਈਨ ਪਾਰ ਕਰਦਿਆਂ ਦੇਖਣਾ ਉਨ੍ਹਾਂ ਲਈ ਬੇਹੱਦ ਖ਼ੁਸ਼ੀ ਅਤੇ ਮਾਣ ਵਾਲਾ ਪਲ ਸੀ।

ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਸੀਜੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਵੱਲੋਂ ਰਾਇਲ ਵਿਕਟੋਰੀਆ ਮੈਰਾਥਨ ਦੀ ਪੂਰੀ 42.2 ਕਿਲੋਮੀਟਰ ਦੌੜ ਸਫ਼ਲਤਾਪੂਰਵਕ ਮੁਕੰਮਲ ਕਰਨਾ ਪਰਿਵਾਰ ਲਈ ਇੱਕ ਯਾਦਗਾਰੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਿਤਾ ਵਜੋਂ ਆਪਣੇ ਬੱਚਿਆਂ ਨੂੰ ਅਜਿਹਾ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਦਿਆਂ ਆਪਣੀਆਂ ਅੱਖਾਂ ਸਾਹਮਣੇ ਦੇਖਣਾ ਬਹੁਤ ਹੀ ਮਾਣ ਵਾਲੀ ਗੱਲ ਹੈ।

ਇਸ ਪ੍ਰਾਪਤੀ ਦੀ ਖ਼ੁਸ਼ੀ ਪਰਿਵਾਰਕ ਮੈਂਬਰਾਂ ਅਤੇ ਮਿੱਤਰਾਂ ਵੱਲੋਂ ਵੀ ਸਾਂਝੀ ਕੀਤੀ ਗਈ। ਦੋਵਾਂ ਨੌਜਵਾਨਾਂ ਦੀ ਇਹ ਸਫ਼ਲਤਾ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਵੱਡੇ ਤੋਂ ਵੱਡੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments