HomeCanada9 ਅਗਸਤ ਨੂੰ ਕੋਕੁਇਟਲਮ ਵਿੱਚ ਸਜੇਗੀ ਸਾਗਰ ਭਾਟੀਆ ਦੀ ਕਵਾਲੀ ਮਹਿਫ਼ਲ

9 ਅਗਸਤ ਨੂੰ ਕੋਕੁਇਟਲਮ ਵਿੱਚ ਸਜੇਗੀ ਸਾਗਰ ਭਾਟੀਆ ਦੀ ਕਵਾਲੀ ਮਹਿਫ਼ਲ

ਗਰੇਟ ਕੈਨੇਡੀਅਨ ਕੈਸੀਨੋ ਵਿੱਚ ਹੋਣ ਵਾਲੇ ਸ਼ੋਅ ਲਈ ਸਰੋਤਿਆਂ ਵਿੱਚ ਭਾਰੀ ਉਤਸ਼ਾਹ; ਪਾਰਕਿੰਗ, ਸੁਰੱਖਿਆ ਅਤੇ ਹੋਰ ਪ੍ਰਬੰਧ ਮੁਕੰਮਲ 

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ): ਮਸੋਨ ਇੰਟਰਟੇਨਮੈਂਟ ਵੱਲੋਂ ਸਥਾਨਕ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ 9 ਅਗਸਤ ਨੂੰ ਕੋਕੁਇਟਲਮ ਸਥਿਤ ਗਰੇਟ ਕੈਨੇਡੀਅਨ ਕੈਸੀਨੋ ਵਿਖੇ ਪ੍ਰਸਿੱਧ ਬਾਲੀਵੁੱਡ ਗਾਇਕ ਸਾਗਰ ਭਾਟੀਆ ਦੀ ਸ਼ਾਨਦਾਰ ਕਵਾਲੀ ਮਹਿਫ਼ਲ ਕਰਵਾਈ ਜਾ ਰਹੀ ਹੈ। ਇਸ ਸਮਾਗਮ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਅਤੇ ਕਵਾਲੀ ਦੇ ਸ਼ੌਕੀਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਸਰੋਤਿਆਂ ਦੇ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇੱਥੇ ਕਰਵਾਏ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ਼ੋਅ ਦੇ ਆਯੋਜਕ ਆਕਾਸ਼, ਪ੍ਰਣਵ, ਜਤਿੰਦਰ ਸੋਢੀ, ਮੁਕਲ ਅਤੇ ਭਾਨੂ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਦਿੱਲੀ ਤੋਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਸਾਗਰ ਭਟੀਆ ਵਿਸ਼ੇਸ਼ ਤੌਰ ‘ਤੇ ਕੈਨੇਡਾ ਪਹੁੰਚ ਰਹੇ ਹਨ, ਜੋ ਆਪਣੀ ਸੁਰੀਲੀ ਆਵਾਜ਼ ਅਤੇ ਰੂਹਾਨੀ ਕਵਾਲੀਆਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰਨਗੇ।

ਆਯੋਜਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਸਰੋਤਿਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਿੰਗ, ਸੁਰੱਖਿਆ ਅਤੇ ਹੋਰ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਨੇ ਸੰਗੀਤ ਪ੍ਰੇਮੀਆਂ ਨੂੰ ਸਮੇਂ ਸਿਰ ਟਿਕਟਾਂ ਪ੍ਰਾਪਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਟਿਕਟਾਂ ਸਬੰਧੀ ਜਾਣਕਾਰੀ ਅਤੇ ਬੁਕਿੰਗ ਲਈ 778-345-5240 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਅੰਮ੍ਰਿਤਪਾਲ ਢੋਟ, ਰਮਨ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments