HomeCanadaਡਗ ਮੈਕਲਮ ਦੀ ਅਗਵਾਈ ਵਾਲੀ ‘ਸੇਫ ਸਰੀ ਕੋਲੀਸ਼ਨ’ ਵੱਲੋਂ ਚੋਣ ਰੈਲੀ

ਡਗ ਮੈਕਲਮ ਦੀ ਅਗਵਾਈ ਵਾਲੀ ‘ਸੇਫ ਸਰੀ ਕੋਲੀਸ਼ਨ’ ਵੱਲੋਂ ਚੋਣ ਰੈਲੀ

ਸਰੀ ਦੇ ਵਿਕਾਸ ਅਤੇ ਲੋਕ ਹਿੱਤਾਂ ਨੂੰ ਲੈ ਕੇ ਮੌਜੂਦਾ ਕੌਂਸਲ ਦੀ ਕਾਰਗੁਜ਼ਾਰੀ ’ਤੇ ਡਗ ਮੈਕਲਮ ਨੇ ਚੁੱਕੇ ਸਵਾਲ

ਸਰੀ, 14 ਸਤੰਬਰ (ਬੀ.ਸੀ. ਪੰਜਾਬੀ ਨਿਊਜ਼): ਸਿਟੀ ਆਫ ਸਰੀ ਕੌਂਸਲ ਦੀਆਂ 17 ਅਕਤੂਬਰ 2026 ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੇਅਰ ਅਤੇ ਮੁੜ ਮੇਅਰ ਦੀ ਚੋਣ ਲੜ ਰਹੇ ਸਿਆਸੀ ਆਗੂ ਡਗ ਮੈਕਲਮ ਦੀ ਅਗਵਾਈ ਵਾਲੀ ‘ਸੇਫ ਸਰੀ ਕੋਲੀਸ਼ਨ’ ਸਲੇਟ ਵੱਲੋਂ ਪਿਛਲੇ ਦਿਨੀਂ ਸਰੀ ਸਥਿਤ ਧਾਲੀਵਾਲ ਬੈਂਕੁਇਟ ਹਾਲ ਵਿਖੇ ਇੱਕ ਭਰਵੀਂ ਚੋਣ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਸਲੇਟ ਦੇ ਸਮਰਥਕਾਂ ਅਤੇ ਹਮਾਇਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਮੇਅਰ ਅਹੁਦੇ ਦੇ ਉਮੀਦਵਾਰ ਡਗ ਮੈਕਲਮ ਨੇ ਮੌਜੂਦਾ ਸਰੀ ਸਿਟੀ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਛਲੇ ਮੇਅਰ ਕਾਰਜਕਾਲ ਦੌਰਾਨ ਸਰੀ ਵਾਸੀਆਂ ਨਾਲ ਕੀਤੇ ਵਾਅਦਿਆਂ ਅਨੁਸਾਰ ਲੋਕ ਹਿੱਤ ਵਿੱਚ ਕਈ ਅਹਿਮ ਫੈਸਲੇ ਲਾਗੂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਦੀ ਆਮ ਲੋਕਾਂ ਵੱਲੋਂ ਅੱਜ ਵੀ ਸ਼ਲਾਘਾ ਕੀਤੀ ਜਾਂਦੀ ਹੈ।

ਡਗ ਮੈਕਲਮ ਨੇ ਦਾਅਵਾ ਕੀਤਾ ਕਿ ਇਸ ਵਾਰ ਸਰੀ ਦੇ ਲੋਕਾਂ ਵੱਲੋਂ ‘ਸੇਫ ਸਰੀ ਕੋਲੀਸ਼ਨ’ ਦੇ ਸਮੂਹ ਉਮੀਦਵਾਰਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਉਨ੍ਹਾਂ ਦੀ ਸਲੇਟ ਨੂੰ ਸਮਰਥਨ ਦੇ ਰਹੇ ਹਨ।

ਇਸ ਮੌਕੇ ਕੌਂਸਲਰ ਅਹੁਦੇ ਦੇ ਉਮੀਦਵਾਰਾਂ ਮਨਦੀਪ ਨਾਗਰਾ, ਸੁਹਾਨਾ ਗਿੱਲ, ਡੱਗ ਐਲਫੋਡ, ਐਲਸਨ ਪੈਟਨ, ਚਾਈਨੀ ਕਲੋਕ, ਬੋਅ ਸਿਮਸਨ ਅਤੇ ਲੋਰੀ ਗੋਇਰਾ ਨੇ ਵੀ ਸੰਖੇਪ ਸੰਬੋਧਨ ਕਰਦਿਆਂ ਸਰੀ ਵਾਸੀਆਂ ਤੋਂ ਚੋਣਾਂ ਵਿੱਚ ਸਹਿਯੋਗ ਅਤੇ ਵੋਟਾਂ ਦੀ ਅਪੀਲ ਕੀਤੀ।

ਚੋਣ ਰੈਲੀ ਦਾ ਪ੍ਰਬੰਧ ਜੱਸਾ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਸਰੀ ਦੇ ਉੱਘੇ ਕਾਰੋਬਾਰੀਆਂ ਅਤੇ ਭਾਈਚਾਰੇ ਦੀਆਂ ਹੋਰ ਸ਼ਖ਼ਸੀਅਤਾਂ ਤੋਂ ਇਲਾਵਾ ਗੈਰੀ ਬੈਗ ਐਮ ਐਲ ਏ,ਗਿਆਨ ਸਿੰਘ ਢੇਸੀ, ਸੁਖਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਗਰੇਵਾਲ, ਗੁਰਤੇਜ ਸਿੰਘ ਬਰਾੜ,ਬੀ ਐਂਡ ਬੀ ਟਰੱਸਟ ਦੇ ਬਿੱਲਾਂ ਸੰਧੂ, ਤਰਸੇਮ ਸਿੰਘ ਰੰਧਾਵਾ, ਅਵਤਾਰ ਸਿੰਘ ਢਿਲੋਂ, ਬਲਬੀਰ ਸਿੰਘ ਢਿੱਲੋਂ, ਬਲਦੇਵ ਸਿੰਘ ਅਤੇ ਸੁਰਿੰਦਰ ਸਿੰਘ ਅਟਵਾਲ, ਰਘਬੀਰ ਮੰਡ, ਮੋਹਣ ਸਿੰਘ ਗਿੱਲ, ਅੰਗਰੇਜ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮਾਂਗਟ, ਸੰਦੀਪ ਤੂਰ, ਪਰਮਿੰਦਰ ਸਰੋਆ, ਇਕਬਾਲ ਸੰਧੂ, ਅਮਰੀਕ ਸਿੱਧੂ, ਅਮਰਜੀਤ ਸਮਰਾ ਅਤੇ ਭੁਪਿੰਦਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments