ਕੈਨੇਡਾ ਦੀ ਮੈਨਟਲ ਹੈਲਥ ਕਮਿਸ਼ਨ ਅਨੁਸਾਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਦੇਸ਼ ਦੇ ਸਭ ਤੋਂ ਵੱਧ ਤਣਾਅ ਵਾਲੇ ਪੇਸਿ਼ਆਂ ਵਿੱਚ ਸ਼ਾਮਿਲ ਹਨ। ਕਿਸਾਨਾਂ ਦੀ ਆਮਦਨ ਅਤੇ ਜੀਵਨ-ਬਸਰ ਅਕਸਰ ਮੌਸਮ, ਬਾਜ਼ਾਰਾਂ ਦੀਆਂ ਸਥਿਤੀਆਂ, ਵਪਾਰਕ ਵਿਵਾਦਾਂ ਅਤੇ ਸਰਕਾਰੀ ਨੀਤੀਆਂ ਵਰਗੇ ਅਜਿਹੇ ਕਾਰਕਾਂ ’ਤੇ ਨਿਰਭਰ ਕਰਦੇ ਹਨ, ਜਿਨ੍ਹਾਂ ’ਤੇ ਉਨ੍ਹਾਂ ਦਾ ਕੋਈ ਸਿੱਧਾ ਕੰਟਰੋਲ ਨਹੀਂ ਹੁੰਦਾ।




