HomeCanadaਐਬਟਸਫੋਰਡ ਵਿੱਚ ਵੋਲਵਰਿਨਜ਼ ਕੱਪ 2026 ਦਾ ਸਫਲ ਆਯੋਜਨ

ਐਬਟਸਫੋਰਡ ਵਿੱਚ ਵੋਲਵਰਿਨਜ਼ ਕੱਪ 2026 ਦਾ ਸਫਲ ਆਯੋਜਨ

ਅੱਬੋਟਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ ) ਦਸ਼ਮੇਸ਼ ਪੰਜਾਬੀ ਸਕੂਲ ਐਬਟਸਫੋਰਡ ਦੀਆਂ ਖੇਡ ਗਰਾਊਂਡਾਂ ਵਿੱਚ ਆਯੋਜਿਤ ਹਾਕੀ ਟੂਰਨਾਮੈਂਟ ਵਿੱਚ ਅੰਡਰ-8 ਤੋਂ ਅੰਡਰ-16 ਉਮਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਸਮੇਤ 40 ਤੋਂ ਵੱਧ ਟੀਮਾਂ ਨੇ ਭਾਗ ਲਿਆ। 40 ਪਲੱਸ ਵਰਗ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਉੱਚ ਪੱਧਰੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।40 ਪਲੱਸ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਐਡਮੰਟਨ ਟਾਈਟਨਜ਼ ਅਤੇ ਅਕਾਲ ਵਾਰੀਅਰਜ਼ ਕੈਲਗਰੀ ਦੀਆਂ ਟੀਮਾਂ ਆਮਨੇ-ਸਾਮਨੇ ਹੋਈਆਂ। ਰੋਮਾਂਚਕ ਮੁਕਾਬਲੇ ਤੋਂ ਬਾਅਦ ਅਕਾਲ ਵਾਰੀਅਰਜ਼ ਕੈਲਗਰੀ ਨੇ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਮ ਕੀਤਾ।

ਅੰਡਰ-16 ਵਰਗ ਦੇ ਫਾਈਨਲ ਵਿੱਚ ਵੁਲਵਰੀਨਜ਼ ਅਤੇ ਪੰਜਾਬ ਸਪੋਰਟਸ ਕੈਲਗਰੀ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿੱਚ ਵੁਲਵਰੀਨਜ਼ ਦੀ ਟੀਮ ਜੇਤੂ ਰਹੀ। ਅੰਡਰ-14 ਵਰਗ ਦੇ ਫਾਈਨਲ ਵਿੱਚ ਵੁਲਵਰੀਨਜ਼ ਰੈੱਡ ਅਤੇ ਪੰਜਾਬ ਸਪੋਰਟਸ ਗ੍ਰੀਨ ਦੀਆਂ ਟੀਮਾਂ ਭਿੜੀਆਂ। ਇਸ ਮੁਕਾਬਲੇ ਵਿੱਚ ਵੀ ਵੁਲਵਰੀਨਜ਼ ਰੈੱਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ।ਮਹਿਲਾ ਓਪਨ ਵਰਗ ਦੇ ਫਾਈਨਲ ਵਿੱਚ ਵੁਲਵਰੀਨਜ਼ ਅਤੇ ਚਿਲੀਵੈਕ ਪਿੰਕ ਪੈਂਥਰਜ਼ ਵਿਚਾਲੇ ਦਿਲਚਸਪ ਮੁਕਾਬਲਾ ਹੋਇਆ, ਜਿਸ ਵਿੱਚ ਪਿੰਕ ਪੈਂਥਰਜ਼ ਨੇ ਜਿੱਤ ਦਰਜ ਕਰਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ|

 

ਟੂਰਨਾਮੈਂਟ ਦੌਰਾਨ ਵੱਖ-ਵੱਖ ਵਰਗਾਂ ਦੇ ਸਰਵੋਤਮ ਖਿਡਾਰੀਆਂ ਵਿੱਚ 40 ਪਲੱਸ ਵਰਗ: ਰੋਹਿਤ (ਅਕਾਲ ਵਾਰੀਅਰਜ਼),ਅੰਡਰ-16 ਵਰਗ: ਅਰਸ਼ ਧਾਲੀਵਾਲ ਤੇ ਅੰਡਰ-14 ਵਰਗ: ਅੰਗਦ ਵਿਰਕ ਨੂੰ ਐਮ.ਵੀ.ਪੀ. (Most Valuable Player) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਟੂਰਨਾਮੈਂਟ ਦੀ ਸਫਲਤਾ ਵਿੱਚ ਕਲੱਬ ਦੇ ਪ੍ਰਧਾਨ ਜਸਦੇਵ ਸਿੰਘ ਜੱਸ ਅਤੇ ਕੋਚ ਜਗਦੀਸ਼ ਸਿੰਘ ਗਿੱਲ ਦੀ ਵਿਸ਼ੇਸ਼ ਭੂਮਿਕਾ ਰਹੀ। ਇਸ ਤੋਂ ਇਲਾਵਾ ਕਲੱਬ ਮੈਂਬਰਾਂ ਹਰਮਿੰਦਰ ਸਿੰਘ ਗਿੱਲ , ਹਰਸਿਮਰਨ ਸਿੰਘ ਮਾਂਗਟ , ਅਮਰੀਕ ਸਿੰਘ , ਹਰਮਨ ਸਿੰਘ , ਟੇਰੀ ਧਾਲੀਵਾਲ , ਰਾਜਵਿੰਦਰ ਸਿੰਘ ਸੰਧੂ , ਅਮਨ ਭਾਮਰਾ ਅਤੇ ਰਮਨਦੀਪ ਸਿੰਘ ਗਿੱਲ ਨੇ ਵੀ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧਾਂ ਲਈ ਮਹੱਤਵਪੂਰਨ ਯੋਗਦਾਨ ਪਾਇਆ।ਟੂਰਨਾਮੈਂਟ ਦੌਰਾਨ ਖਿਡਾਰੀਆਂ, ਕੋਚਾਂ ਅਤੇ ਦਰਸ਼ਕਾਂ ਵੱਲੋਂ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਤੇ ਸਮਾਗਮ ਨੇ ਭਾਈਚਾਰੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਹੋਰ ਮਜ਼ਬੂਤ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments