HomeCanadaਗਦਰ ਪਾਰਟੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ਬੱਬਰ ਦੀ ਯਾਦ...

ਗਦਰ ਪਾਰਟੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ਬੱਬਰ ਦੀ ਯਾਦ ਵਿੱਚ ਦੂਜਾ ਮੈਮੋਰੀਅਲ ਟੂਰਨਾਮੈਂਟ 28 ਤੋਂ 30 ਅਗਸਤ ਤੱਕ

ਐਬਟਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ) – ਖਾਲਸਾ ਦੀਵਾਨ ਸੁਸਾਇਟੀ ਅੱਬੋਟਸਫੋਰਡ ਵੱਲੋਂ ਗਦਰ ਪਾਰਟੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ਬੱਬਰ ਦੀ ਯਾਦ ਨੂੰ ਸਮਰਪਿਤ ਦੂਜਾ ਮੈਮੋਰੀਅਲ ਟੂਰਨਾਮੈਂਟ 28, 29 ਅਤੇ 30 ਅਗਸਤ 2026 (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ।

ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਿੰਨ ਦਿਨਾਂ ਖੇਡ ਸਮਾਗਮ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਫੀਲਡ ਹਾਕੀ, ਸਾਕਰ (ਫੁੱਟਬਾਲ), ਬਾਸਕੇਟਬਾਲ, ਕੁਸ਼ਤੀ, ਸ਼ੂਟਿੰਗ, ਵਾਲੀਬਾਲ, ਸਮੈਸ਼ਿੰਗ ਵਾਲੀਬਾਲ, ਸੀਨੀਅਰ ਦੌੜ ਅਤੇ ਟੱਗ ਆਫ ਵਾਰ (ਰੱਸਾਕਸ਼ੀ) ਸ਼ਾਮਲ ਹਨ।ਪ੍ਰਬੰਧਕਾਂ ਨੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਟੂਰਨਾਮੈਂਟ ਨਾ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰੇਗਾ, ਸਗੋਂ ਗਦਰ ਲਹਿਰ ਦੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਵੀ ਯਾਦ ਕਰਨ ਦਾ ਮੌਕਾ ਪ੍ਰਦਾਨ ਕਰੇਗਾ।ਇਹ ਟੂਰਨਾਮੈਂਟ W. J. Mouat Secondary School, 32355 Mouat Drive, ਅੱਬੋਟਸਫੋਰਡ ਵਿਖੇ ਆਯੋਜਿਤ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 778-552-8484 ਜਾਂ 604-850-7338 ‘ਤੇ ਸੰਪਰਕ ਕੀਤਾ ਜਾ ਸਕਦਾ|

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments