HomeCanadaਕੈਨੇਡਾ ਟੈਬਲਾਇਡ' ਮੈਗਜ਼ੀਨ ਦਾ ਜੁਲਾਈ ਅੰਕ ਲੋਕ ਅਰਪਣ , ਸਰੀ ਵਿੱਚ ਪ੍ਰਭਾਵਸ਼ਾਲੀ...

ਕੈਨੇਡਾ ਟੈਬਲਾਇਡ’ ਮੈਗਜ਼ੀਨ ਦਾ ਜੁਲਾਈ ਅੰਕ ਲੋਕ ਅਰਪਣ , ਸਰੀ ਵਿੱਚ ਪ੍ਰਭਾਵਸ਼ਾਲੀ ਸਮਾਗਮ

ਸੰਸਦ ਮੈਂਬਰਾਂ, ਵਿਧਾਇਕਾਂ, ਮੇਅਰ, ਕੌਂਸਲਰਾਂ ਅਤੇ ਭਾਈਚਾਰੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਕੈਨੇਡਾ ਟੈਬਲਾਇਡ’ ਮੈਗਜ਼ੀਨ ਦੇ ਜੁਲਾਈ ਅੰਕ ਨੂੰ ਲੋਕ ਅਰਪਣ ਕਰਨ ਲਈ ਸਰੀ ਵਿੱਚ ਇੱਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਰਾਜਨੀਤਿਕ ਆਗੂਆਂ, ਸਮਾਜ ਸੇਵਕਾਂ, ਕਾਰੋਬਾਰੀ ਆਗੂਆਂ ਅਤੇ ਮੀਡੀਆ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਸਮਾਗਮ ਵਿੱਚ ਸੰਸਦ ਮੈਂਬਰ ਸੁਖ ਧਾਲੀਵਾਲ, ਗੁਰਬਖ਼ਸ ਸੈਣੀ ਅਤੇ ਰਣਦੀਪ ਸਿੰਘ ਸਰਾਏ, ਵਿਧਾਇਕ ਲਿੰਡਾ ਹੈਪਨਰ ਅਤੇ ਪੀਟਰ ਮਿਲੋਬਾਰ, ਸਰੀ ਦੀ ਮੇਅਰ ਬਰੈਂਡਾ ਲੋਕ, ਕੌਂਸਲਰ ਰੌਬ ਸਟੱਟ ਅਤੇ ਕੌਂਸਲਰ ਉਮੀਦਵਾਰ ਰੋਨਾ ਟੈੱਪਰ, ਨਿਓਮੀ, ਗਗਨ ਨਾਹਨ ਅਤੇ ਪਵਨ ਜੋਸ਼ੀ ਸਮੇਤ ਕਈ ਪ੍ਰਮੁੱਖ ਮਹਿਮਾਨਾਂ ਨੇ ਸ਼ਮੂਲੀਅਤ ਕਰਕੇ ਮੈਗਜ਼ੀਨ ਦੀ ਟੀਮ ਨੂੰ ਵਧਾਈ ਦਿੱਤੀ।

ਇਸ ਮੌਕੇ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ‘ਕੈਨੇਡਾ ਟੈਬਲਾਇਡ’ ਦੇ ਐਡੀਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਗਜ਼ੀਨ ਦਾ ਮਕਸਦ ਭਾਈਚਾਰੇ ਦੀਆਂ ਪ੍ਰਾਪਤੀਆਂ, ਸਮਾਜਿਕ ਸਰੋਕਾਰਾਂ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।

ਸਮਾਗਮ ਦੌਰਾਨ ਹਰਪ੍ਰੀਤ ਸਿੰਘ ਮਨਕਟਾਲਾ, ਅਵਤਾਰ ਸਿੰਘ ਧਨੋਆ, ਐਡਵੋਕੇਟ ਗਗਨ ਨਾਹਲ, ਇੰਦਰਜੀਤ ਸਿੰਘ ਲੱਦੜ, ਸੰਦੀਪ ਸਿੰਘ ਧੰਜੂ, ਲਖਵੀਰ ਸਿੰਘ ਗਰੇਵਾਲ, ਜਗਪਾਲ ਸਿੰਘ ਲਿੱਟ, ਹਰਪ੍ਰੀਤ ਸਿੰਘ ਹੈਰੀ, ਜਸ਼ਨਜੀਤ ਸਿੰਘ ਥਿੰਦ, ਡਾ. ਅਸਲਾਜੂਰ ਰਹਮਾਨ, ਮਨਜੀਤ ਸਿੰਘ ਚੀਮਾ, ਅਮਰਤਪਾਲ ਸਿੰਘ ਤੋਠ, ਦਵਿੰਦਰ ਸਿੰਘ ਸ਼ੇਰਗਿਲ, ਗੌਰਵਦੀਪ ਵਾਲੀਆ, ਹਰਵਿੰਦਰ ਸਿੰਘ ਖਾਲਸਾ ਅਤੇ ਹੋਰ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।

ਸਮਾਗਮ ਦੌਰਾਨ ਮਹਿਮਾਨਾਂ ਨੇ ‘ਕੈਨੇਡਾ ਟੈਬਲਾਇਡ’ ਵੱਲੋਂ ਭਾਈਚਾਰੇ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਭਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੈਗਜ਼ੀਨ ਦੀ ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments