HomeCanadaਸਰੀ ਫਿਊਜ਼ਨ ਫ਼ੈਸਟੀਵਲ 'ਚ ਉਮੜਿਆ ਲੋਕਾਂ ਦਾ ਸੈਲਾਬ

ਸਰੀ ਫਿਊਜ਼ਨ ਫ਼ੈਸਟੀਵਲ ‘ਚ ਉਮੜਿਆ ਲੋਕਾਂ ਦਾ ਸੈਲਾਬ

80 ਹਜ਼ਾਰ ਤੋਂ ਵੱਧ ਲੋਕਾਂ ਨੇ ਮਾਣਿਆ ਬਹੁ-ਸੱਭਿਆਚਾਰਕ ਰੰਗ, ਕੁਲਵਿੰਦਰ ਬਿੱਲਾ ਤੇ 54•40 ਦੀਆਂ ਪੇਸ਼ਕਾਰੀਆਂ ਨੇ ਬੰਨ੍ਹਿਆ ਸਮਾਂ

ਸਰੀ (ਬੀ.ਸੀ.) – ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਮੁਫ਼ਤ ਬਹੁ-ਸੱਭਿਆਚਾਰਕ ਸਮਾਗਮ ਸਰੀ ਫਿਊਜ਼ਨ ਫ਼ੈਸਟੀਵਲ ਦੇ 19ਵੇਂ ਐਡੀਸ਼ਨ ਨੇ ਇੱਕ ਵਾਰ ਫਿਰ ਆਪਣੀ ਵਿਲੱਖਣ ਛਾਪ ਛੱਡੀ। ਕੋਸਟ ਕੈਪੀਟਲ ਦੀ ਪੇਸ਼ਕਸ਼ ਹੇਠ ਹਾਲੈਂਡ ਪਾਰਕ ਵਿੱਚ ਆਯੋਜਿਤ ਇਸ ਦੋ-ਰੋਜ਼ਾ ਮੇਲੇ ਦੌਰਾਨ 80 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਵਿਸ਼ਵ ਦੇ ਵੱਖ-ਵੱਖ ਸੱਭਿਆਚਾਰਾਂ, ਸੁਆਦਾਂ ਅਤੇ ਸੰਗੀਤ ਦਾ ਆਨੰਦ ਮਾਣਿਆ।

ਇਸ ਸਾਲ ਮੇਲੇ ਦੀ ਥੀਮ “ਇੱਕ ਸੰਸਾਰ, ਇੱਕ ਖੇਡ” (One World, One Game) ਰੱਖੀ ਗਈ, ਜਿਸ ਰਾਹੀਂ ਫੁੱਟਬਾਲ ਦੀ ਉਸ ਵਿਸ਼ਵਵਿਆਪੀ ਤਾਕਤ ਨੂੰ ਉਜਾਗਰ ਕੀਤਾ ਗਿਆ ਜੋ ਭਾਸ਼ਾ, ਸੱਭਿਆਚਾਰ ਅਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਇੱਕ ਮੰਚ ‘ਤੇ ਜੋੜਦੀ ਹੈ।

ਮੇਲੇ ਵਿੱਚ 50 ਤੋਂ ਵੱਧ ਸੱਭਿਆਚਾਰਕ ਪੈਵਿਲੀਅਨਾਂ ਨੇ ਹਿੱਸਾ ਲਿਆ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਰਵਾਇਤੀ ਭੋਜਨ, ਲੋਕ ਕਲਾਵਾਂ, ਸੱਭਿਆਚਾਰਕ ਪਹਿਰਾਵਿਆਂ ਅਤੇ ਵਿਰਾਸਤ ਦੀਆਂ ਮਨਮੋਹਕ ਝਲਕੀਆਂ ਪੇਸ਼ ਕੀਤੀਆਂ ਗਈਆਂ। ਸਾਰਾ ਹਾਲੈਂਡ ਪਾਰਕ ਵਿਸ਼ਵ ਸੱਭਿਆਚਾਰਾਂ ਦੇ ਰੰਗਾਂ ਨਾਲ ਸਰਾਬੋਰ ਨਜ਼ਰ ਆਇਆ।

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਸ ਸਾਲ ਦੀ ਥੀਮ ਨੇ ਸਰੀ ਦੀ ਅਸਲ ਪਹਿਚਾਣ ਨੂੰ ਦਰਸਾਇਆ ਹੈ, ਜਿੱਥੇ ਵਿਭਿੰਨਤਾ ਨੂੰ ਸਨਮਾਨ ਮਿਲਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕੋਸਟ ਕੈਪੀਟਲ, ਸਿਟੀ ਸਟਾਫ, ਸੈਂਕੜੇ ਵਲੰਟੀਅਰਾਂ, ਸੱਭਿਆਚਾਰਕ ਸੰਸਥਾਵਾਂ ਅਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਨਾਲ ਹੀ ਇਹ ਸਮਾਗਮ ਇੰਨਾ ਸਫਲ ਬਣਿਆ ਹੈ।

ਮਨੋਰੰਜਨ ਦੇ ਪੱਖੋਂ ਵੀ ਮੇਲਾ ਪੂਰੀ ਤਰ੍ਹਾਂ ਕਾਮਯਾਬ ਰਿਹਾ। ਕੈਨੇਡਾ ਦੇ ਮਸ਼ਹੂਰ ਰੌਕ ਬੈਂਡ 54•40 ਅਤੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਹਜ਼ਾਰਾਂ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਨੇ ਵੀ ਸੰਗੀਤ ਅਤੇ ਨਾਚ ਰਾਹੀਂ ਵਿਭਿੰਨ ਸੱਭਿਆਚਾਰਾਂ ਦੀ ਖੂਬਸੂਰਤੀ ਨੂੰ ਮੰਚ ‘ਤੇ ਪੇਸ਼ ਕੀਤਾ।

ਆਪਣੇ 19ਵੇਂ ਸਾਲ ਵਿੱਚ ਦਾਖ਼ਲ ਹੋ ਚੁੱਕਾ ਸਰੀ ਫਿਊਜ਼ਨ ਫ਼ੈਸਟੀਵਲ ਹੁਣ ਪੱਛਮੀ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਲੋਕਪ੍ਰਿਯ ਮੁਫ਼ਤ ਬਹੁ-ਸੱਭਿਆਚਾਰਕ ਸਮਾਗਮ ਬਣ ਚੁੱਕਾ ਹੈ। ਇਸ ਸਾਲ ਮਈ ਮਹੀਨੇ ਵਿੱਚ ਇਸ ਨੂੰ ਕੈਨੇਡੀਅਨ ਸਪੈਸ਼ਲ ਈਵੈਂਟ ਐਵਾਰਡਜ਼ ਵੱਲੋਂ “ਬੈਸਟ ਈਵੈਂਟ ਫਾਰ ਏ ਸਿਟੀ ਔਰ ਮਿਊਂਸਪੈਲਿਟੀ” ਦਾ ਸਨਮਾਨ ਵੀ ਪ੍ਰਾਪਤ ਹੋਇਆ।

ਸਿਟੀ ਆਫ਼ ਸਰੀ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਹੈ ਕਿ ਉਹ Surrey Fusion Festival ਦੀ ਵੈੱਬਸਾਈਟ ‘ਤੇ ਉਪਲਬਧ ਆਨਲਾਈਨ ਸਰਵੇਖਣ ਵਿੱਚ ਹਿੱਸਾ ਲੈ ਕੇ ਆਪਣਾ ਫੀਡਬੈਕ ਦੇਣ। ਸਰਵੇਖਣ ਪੂਰਾ ਕਰਨ ਵਾਲਿਆਂ ਨੂੰ ਗਿਲਡਫੋਰਡ ਟਾਊਨ ਸੈਂਟਰ ਦਾ 200 ਡਾਲਰ ਦਾ ਗਿਫ਼ਟ ਕਾਰਡ ਜਿੱਤਣ ਦਾ ਮੌਕਾ ਵੀ ਮਿਲੇਗਾ।

ਸਿਟੀ ਆਫ਼ ਸਰੀ ਨੇ ਇਸ ਸਮਾਗਮ ਲਈ ਵਿੱਤੀ ਸਹਿਯੋਗ ਦੇਣ ‘ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਵੀ ਦਿਲੋਂ ਧੰਨਵਾਦ ਪ੍ਰਗਟ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments