ਲੁਧਿਆਣਾ : 12 ਜੂਨ ( ਨੀਲੋਂ ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਲੋਕ ਪੱਖੀ/ਪ੍ਰਗਤੀਸ਼ੀਲ ਗੀਤਕਾਰ ਸੁਰਜੀਤ ਰਾਮਪੁਰੀ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਉਨ੍ਹਾਂ ਦੇ ਜਨਮ ਦਿਨ ’ਤੇ ਕੀਤੀ ਗਈ। ਇਸ ਮੌਕੇ
ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਰਾਮਪੁਰ ਸਾਹਿਤ ਸਭਾ ਰਾਮਪੁਰ ਦੇ ਪ੍ਰਧਾਨ ਅਮਰਿੰਦਰ ਸਿੰਘ ਸੋਹਲ ਅਤੇ ਸਾਬਕਾ ਪ੍ਰਧਾਨ ਜਸਵੀਰ ਝੱਜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਕਾਡਮੀ ਦੇ ਫ਼ੈਸਲੇ ਅਨੁਸਾਰ ਸੁਰਜੀਤ ਰਾਮਪੁਰੀ ਦੇ ਸ਼ਤਾਬਦੀ ਵਰ੍ਹੇ ’ਤੇ ਸਾਹਿਤ ਸਭਾ
ਰਾਮਪੁਰ ਦੇ ਸਹਿਯੋਗ ਨਾਲ ਰਾਮਪੁਰ ਪਿੰਡ ਵਿਖੇ ਇਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਇਕ ਸੈਮੀਨਾਰ ਜਿਸ ਵਿਚ
ਖੋਜ ਪੱਤਰਾਂ ਤੋਂ ਇਲਾਵਾ ਰਾਮਪੁਰੀ ਜੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ। ਹਾਜ਼ਰ ਕਵੀਆਂ ਵਲੋਂ ਕਵੀ ਦਰਬਾਰ ਸਮੇਤ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਗਾਇਣ ਜਨਾਬ ਸ਼ਮਸ਼ਾਦ ਅਲੀ ਜੀ ਵੱਲੋਂ ਕੀਤਾ ਜਾਵੇਗਾ।
ਇਸ ਸਮੇਂ ਉਪਰੋਕਤ ਤੋਂ ਇਲਾਵਾ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਕੱਤਰ ਕੇ. ਸਾਧੂ ਸਿੰਘ, ਲਾਇਬ੍ਰੇਰੀ ਡਾਇਰੈਕਟਰ ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਮੀਤ ਅਨਮੋਲ, ਸੁਰਿੰਦਰ ਦੀਪ ਸ਼ਾਮਲ ਹੋਏ।




